ਤਾਜਾ ਖਬਰਾਂ
.
ਕੁਰੂਕਸ਼ੇਤਰ- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਅਤੇ ਸਿੱਖ ਮਸਲਿਆਂ ਦੇ ਹੱਲ ਲਈ ਹਰਿਆਣੇ ਦੀਆਂ ਸਿੱਖ ਸੰਗਤਾਂ ਵਲੋਂ ਬਣਾਈ ਧਾਰਮਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਧਰਮ ਨਗਰੀ ਕੁਰੂਕਸ਼ੇਤਰ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਵਿਖੇ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ। ਜਥੇਦਾਰ ਦਾਦੂਵਾਲ ਦੇ ਸਹਾਇਕ ਜਗਮੀਤ ਸਿੰਘ ਬਰਾੜ ਨੇ ਮੀਡੀਆ ਨੂੰ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ 13 ਦਸੰਬਰ 2024 ਨੂੰ ਪੰਜ ਪਿਆਰੇ ਪੰਜ ਸਿੰਘਾਂ ਵਲੋਂ ਸਿੱਖ ਸੰਗਤਾਂ, ਸੰਤ ਮਹਾਪੁਰਸ਼ਾਂ, ਪੰਥਕ ਸ਼ਖਸੀਅਤਾਂ ਦਾ ਰਾਏ ਮਸ਼ਵਰਾ ਇਕੱਤਰ ਕਰਕੇ ਸਰਬਸੰਮਤੀ ਨਾਲ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਥਾਪਿਆ ਗਿਆ ਸੀ ।
ਜਥੇਦਾਰ ਦਾਦੂਵਾਲ ਨੇ ਅੱਜ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਜ਼ਾਦ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ ਜਿਨ੍ਹਾਂ ਵਿਚ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ, 4 ਮੀਤ ਪ੍ਰਧਾਨ ਸਵਰਨ ਸਿੰਘ ਰਤੀਆ, ਸੁਦਰਸ਼ਨ ਸਿੰਘ ਸਹਿਗਲ ਅੰਬਾਲਾ, ਹਰਪਾਲ ਸਿੰਘ ਕੰਬੋਜ ਅੰਬਾਲਾ, ਅਜੈਬ ਸਿੰਘ ਨਿੰਮਨਾਬਾਦ, ਇਕ ਸਕੱਤਰ ਜਨਰਲ ਜਥੇਦਾਰ ਸੁਖਵਿੰਦਰ ਸਿੰਘ ਮੰਡੇਬਰ, 4 ਜਰਨਲ ਸਕੱਤਰ ਜਥੇਦਾਰ ਸਵਰਨ ਸਿੰਘ ਬੁੰਗਾ ਟਿੱਬੀ ਪੰਚਕੂਲਾ ਜਥੇਦਾਰ ਮਲਕੀਤ ਸਿੰਘ ਪੰਨੀਵਾਲਾ ਸਿਰਸਾ, ਸਤਿੰਦਰ ਸਿੰਘ ਮੰਟਾ ਰਸੀਦਾਂ, ਗੁਰਪ੍ਰਸਾਦ ਸਿੰਘ ਫਰੀਦਾਬਾਦ, ਇਕ ਸੈਕਟਰੀ ਜਗਮੀਤ ਸਿੰਘ ਬਰਾੜ, 2 ਸਪੋਕਸਮੈਨ ਗੁਰਮੀਤ ਸਿੰਘ ਮੀਤਾ ਪਿੰਜੌਰ, ਦਵਿੰਦਰ ਸਿੰਘ ਹਾਬੜੀ ਕੈਂਥਲ, ਮਹਿਲਾ ਵਿੰਗ ਪ੍ਰਧਾਨ ਬਲਜਿੰਦਰ ਕੌਰ ਕੈਂਥਲ, ਪਰਮਿੰਦਰ ਕੌਰ ਜੀਂਦ, ਬਗਗਨਦੀਪ ਕੌਰ ਗੁੜਗਾਉਂ, ਕੈਲਾਸ਼ ਕੌਰ ਅੰਬਾਲਾ, ਅੰਮ੍ਰਿਤ ਕੌਰ ਚੀਕਾ, ਖਜ਼ਾਨਚੀ ਜਥੇਦਾਰ ਉਮਰਾਓ ਸਿੰਘ ਛੀਨਾ ਨੂੰ ਨਿਯੁਕਤ ਕੀਤਾ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਬਾਕੀ ਅਹੁਦੇਦਾਰ ਅਤੇ ਜ਼ਿਲ੍ਹਾ ਜਥੇਦਾਰਾਂ ਦਾ ਐਲਾਨ ਜਲਦੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਕੁਰੂਕਸ਼ੇਤਰ ਵਿਖੇ ਹੋਈ ਸਿੱਖ ਸੰਸਥਾਵਾਂ ਮਹਾਪੁਰਸ਼ਾਂ ਦੀ ਮੀਟਿੰਗ ਤੋਂ ਬਾਅਦ 24 ਤਰੀਕ ਨੂੰ ਜੋ ਮੁੜ ਕੁਰੂਕਸ਼ੇਤਰ ਵਿਖੇ ਪੰਥਕ ਏਕਤਾ ਲਈ ਮੀਟਿੰਗ ਰੱਖੀ ਗਈ ਹੈ, ਉਸ ਦਿਨ ਤੱਕ ਅਸੀਂ ਆਪਣੇ 40 ਉਮੀਦਵਾਰਾਂ ਦੇ ਨਾਮ ਐਲਾਨ ਨਹੀਂ ਕਰਾਂਗੇ।
Get all latest content delivered to your email a few times a month.