ਤਾਜਾ ਖਬਰਾਂ
.
ਗੁਰਦਾਸਪੁਰ- ਅੱਜ ਦੇ ਦੌਰ ਵਿੱਚ ਜਿੱਥੇ ਸਿਹਤ ਸਮੱਸਿਆਵਾਂ ਨੂੰ ਲੈ ਕੇ ਲੋਕ ਕੁਦਰਤੀ ਤਰੀਕਿਆਂ ਨਾਲ ਉੱਗਾਈਆਂ ਗਈਆਂ ਦਾਲਾਂ, ਸਬਜ਼ੀਆਂ ਅਤੇ ਅਨਾਜ ਨੂੰ ਤਰਜੀਹ ਦੇਣ ਲੱਗ ਪਏ ਹਨ ਉਥੇ ਹੀ ਕਿਸਾਨ ਵੀ ਆਪਣੇ ਪਰਿਵਾਰ ਅਤੇ ਸਮਾਜ ਦੇ ਭਲੇ ਲਈ ਕੁਦਰਤੀ ਢੰਗ ਨਾਲ ਫਸਲਾਂ ਦੀ ਪੈਦਾਵਾਰ ਵੱਲ ਮੁੜ ਰਹੇ ਹਨ। ਗੁਰਦਾਸਪੁਰ ਦੇ ਕਾਹਨੂੰਵਾਨ ਬਲਾਕ ਦੇ ਪਿੰਡ ਬਖਤਪੁਰਾ ਦੇ ਰਹਿਣ ਵਾਲੇ ਕਿਸਾਨ ਕੁਲਦੀਪ ਸਿੰਘ ਚਾਹਲ ਨੇ ਵੀ ਕਰੀਬ ਪੰਜ ਸਾਲ ਪਹਿਲਾਂ ਕੁਦਰਤੀ ਢੰਗ ਨਾਲ ਗੰਨਾ ਤੇ ਦਾਲਾਂ ਦੀ ਬਿਜਾਈ ਸ਼ੁਰੂ ਕੀਤੀ ਸੀ। ਸ਼ੁਰੂਆਤ ਤਾਂ ਆਪਣੇ ਪਰਿਵਾਰ ਲਈ ਐਕਸਪੈਰੀਮੈਂਟ ਦੇ ਤੌਰ ਤੇ ਕੀਤੀ ਗਈ ਸੀ ਪਰ ਫਿਰ ਆਪਣੀ ਦੋ ਕਿੱਲੇ ਜਮੀਨ ਵਿੱਚ ਕੁਦਰਤੀ ਢੰਗ ਨਾਲ ਗੰਨਾ ਤੇ ਦਾਲਾਂ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਹੁਣ ਕਰੀਬ ਪੰਜ ਸਾਲਾਂ ਤੋਂ ਆਪ ਹੀ ਵੱਖ ਵੱਖ ਕਿਸਮਾਂ ਦਾ ਗੁੜ ਤਿਆਰ ਕਰਕੇ ਵਧੀਆ ਕਮਾਈ ਕਰ ਰਿਹਾ ਹੈ। ਕੁਲਦੀਪ ਸਿੰਘ ਚਾਹਲ ਦੀ ਇੱਕ ਹੋਰ ਖਾਸੀਅਤ ਇਹ ਹੈ ਕਿ ਗੁੜ ਦੀਆਂ ਵੱਖ-ਵੱਖ ਕਿਸਮਾਂ ਦੀਆਂ ਟੋਫੀਆਂ ਤਿਆਰ ਕਰਕੇ ਵੀ ਵੇਚਦਾ ਹੈ ਜਿਸ ਦੀ ਕਾਫੀ ਡਿਮਾਂਡ ਵੀ ਹੋਣੀ ਸ਼ੁਰੂ ਹੋ ਗਈ ਹੈ। ਖਾਸ ਕਰ ਉਸ ਵੱਲੋਂ ਬਣਾਈਆਂ ਗਈਆਂ ਤਿਲ,ਹਲਦੀ ਅਤੇ ਸੁੰਡ ਵਾਲੀਆ ਗੁੜ ਦੀਆਂ ਟਰਾਫੀਆਂ ਤਾਂ ਕਾਫੀ ਮਸ਼ਹੂਰ ਹੋ ਗਈਆਂ ਹਨ। ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਦੋ ਕਿੱਲੇ ਜਮੀਨ ਵਿੱਚ ਬੀਜੇ ਗੰਨੇ ਤੋਂ ਉਸ ਵੱਲੋਂ ਹਰ ਰੋਜ਼ ਇੱਕ ਕੁਇੰਟਲ ਗੁੜ ਦੀ ਪੈਦਾਵਾਰ ਕੀਤੀ ਜਾ ਰਹੀ ਹੈ ਪਰ ਇਸ ਨੂੰ ਵੇਚਣ ਲਈ ਉਸ ਨੂੰ ਕਦੇ ਮੰਡੀ ਜਾਣ ਦੀ ਲੋੜ ਨਹੀਂ ਪਈ। ਕੁਆਲਿਟੀ ਵਧੀਆ ਹੋਣ ਕਾਰਨ ਘਰ ਬੈਠੇ ਹੀ ਸਾਰਾ ਦਾ ਸਾਰਾ ਗੁੜ ਅਤੇ ਦਾਲਾਂ ਵਿਕ ਜਾਂਦੀਆਂ ਹਨ।
Get all latest content delivered to your email a few times a month.