ਤਾਜਾ ਖਬਰਾਂ
.
ਨਵੀਂ ਦਿੱਲੀ- ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਇੱਕ-ਦੂਜੇ ਦੇ ਦੇਸ਼ਾਂ ਵਿੱਚ ਕ੍ਰਿਕਟ ਨਹੀਂ ਖੇਡਣਗੀਆਂ। ਚੈਂਪੀਅਨਸ ਟਰਾਫੀ 2025 ਵਿੱਚ ਭਾਰਤ ਦੇ ਸਾਰੇ ਮੈਚ ਨਿਰਪੱਖ ਥਾਵਾਂ 'ਤੇ ਖੇਡੇ ਜਾਣਗੇ। ਪਾਕਿਸਤਾਨੀ ਟੀਮ ਵੀ 2027 ਤੱਕ ਕਿਸੇ ਟੂਰਨਾਮੈਂਟ ਲਈ ਭਾਰਤ ਨਹੀਂ ਆਵੇਗੀ। ਇਸ ਦੇ ਮੈਚ ਵੀ ਨਿਰਪੱਖ ਥਾਵਾਂ 'ਤੇ ਕਰਵਾਏ ਜਾਣਗੇ। ਆਈਸੀਸੀ ਦੇ ਇਸ ਫੈਸਲੇ ਦੀ ਜਾਣਕਾਰੀ ਵੀਰਵਾਰ ਨੂੰ ਸਾਹਮਣੇ ਆਈ। ਇਹ ਫੈਸਲਾ ਪਹਿਲਾਂ ਮੀਟਿੰਗ ਵਿੱਚ ਲਿਆ ਗਿਆ ਸੀ। 2025 ਮਹਿਲਾ ਵਨਡੇ ਵਿਸ਼ਵ ਕੱਪ ਭਾਰਤ ਵਿੱਚ, ਟੀ-20 ਵਿਸ਼ਵ ਕੱਪ 2026 ਵਿੱਚ ਭਾਰਤ ਅਤੇ ਸ਼੍ਰੀਲੰਕਾ ਵਿੱਚ ਹੋਣਾ ਹੈ।
ਇਸ ਤੋਂ ਪਹਿਲਾਂ ਜਦੋਂ ਆਈਸੀਸੀ ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੂੰ ਹਾਈਬ੍ਰਿਡ ਮਾਡਲ 'ਚ ਚੈਂਪੀਅਨਸ ਟਰਾਫੀ 2025 ਕਰਵਾਉਣ ਬਾਰੇ ਕਿਹਾ ਸੀ। ਉਦੋਂ ਪੀਸੀਬੀ ਨੇ ਆਈਸੀਸੀ ਅੱਗੇ ਟੀਮ ਨੂੰ ਭਾਰਤ ਨਾ ਭੇਜਣ ਦੀ ਮੰਗ ਰੱਖੀ ਸੀ, ਜਿਸ ਨੂੰ ਹੁਣ ਆਈਸੀਸੀ ਨੇ ਸਵੀਕਾਰ ਕਰ ਲਿਆ ਹੈ।ਆਈਸੀਸੀ ਬੋਰਡ ਨੇ ਪੁਸ਼ਟੀ ਕੀਤੀ ਹੈ ਕਿ ਮਹਿਲਾ ਵਿਸ਼ਵ ਕੱਪ 2028 ਪਾਕਿਸਤਾਨ ਵਿੱਚ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਵਿਚ ਵੀ ਭਾਰਤ ਅਤੇ ਪਾਕਿਸਤਾਨ ਦੀਆਂ ਮਹਿਲਾ ਟੀਮਾਂ ਦੇ ਮੈਚ ਨਿਰਪੱਖ ਥਾਵਾਂ 'ਤੇ ਖੇਡੇ ਜਾਣਗੇ।
Get all latest content delivered to your email a few times a month.