ਤਾਜਾ ਖਬਰਾਂ
.
ਨਵੀਂ ਦਿੱਲੀ- ਮਹਾਰਾਸ਼ਟਰ 'ਚ 5 ਦਸੰਬਰ ਨੂੰ ਸਰਕਾਰ ਬਣਨ ਤੋਂ 9 ਦਿਨ ਬਾਅਦ ਸ਼ਨੀਵਾਰ ਨੂੰ ਮੰਤਰੀ ਮੰਡਲ ਦਾ ਵਿਸਥਾਰ ਹੋਵੇਗਾ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਮੰਤਰੀ ਮੰਡਲ ਦੇ ਵਿਸਥਾਰ ਦਾ ਫਾਰਮੂਲਾ ਤੈਅ ਹੋ ਗਿਆ ਹੈ। ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ ਕਿ ਮੰਤਰੀ ਮੰਡਲ ਦਾ ਵਿਸਤਾਰ 14 ਦਸੰਬਰ ਨੂੰ ਕੀਤਾ ਜਾਵੇਗਾ। ਵਿਭਾਗਾਂ ਦੀ ਵੰਡ ਬਾਰੇ ਫੈਸਲਾ ਅਜੇ ਨਹੀਂ ਲਿਆ ਗਿਆ ਹੈ। ਫੜਨਵੀਸ ਨੇ ਵੀਰਵਾਰ ਨੂੰ ਸੰਸਦ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।
ਫੜਨਵੀਸ ਨੇ ਬੁੱਧਵਾਰ ਦੇਰ ਰਾਤ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵੀਰਵਾਰ ਨੂੰ ਪਵਾਰ ਨਾਲ ਮੁਲਾਕਾਤ ਕੀਤੀ। ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦਿੱਲੀ ਨਹੀਂ ਪਹੁੰਚੇ। ਫੜਨਵੀਸ ਨੇ ਕਿਹਾ ਕਿ ਸ਼ਾਹ ਨਾਲ ਮੀਟਿੰਗ ਦੌਰਾਨ ਕੈਬਨਿਟ 'ਤੇ ਚਰਚਾ ਹੋਈ।
ਸੂਤਰਾਂ ਮੁਤਾਬਕ ਸ਼ਾਹ-ਫੜਨਵੀਸ ਮੀਟਿੰਗ ਦੌਰਾਨ ਕੈਬਨਿਟ ਦਾ ਫਾਰਮੂਲਾ ਲਗਭਗ ਤੈਅ ਹੋ ਗਿਆ ਹੈ ਅਤੇ ਇਸ ਦੀ ਅੰਤਿਮ ਮਨਜ਼ੂਰੀ ਅੱਜ ਦਿੱਤੀ ਜਾ ਸਕਦੀ ਹੈ। ਮਹਾਰਾਸ਼ਟਰ ਸਰਕਾਰ ਵਿੱਚ ਮੰਤਰੀ ਅਹੁਦਿਆਂ ਦੀ ਵੰਡ ਦਾ ਫਾਰਮੂਲਾ ਤੈਅ ਹੋ ਗਿਆ ਹੈ। ਭਾਜਪਾ ਨੂੰ 20, ਸ਼ਿਵ ਸੈਨਾ ਨੂੰ 12 ਅਤੇ ਐਨਸੀਪੀ ਨੂੰ 10 ਮੰਤਰੀ ਅਹੁਦੇ ਦਿੱਤੇ ਜਾ ਸਕਦੇ ਹਨ। ਸੂਬੇ 'ਚ ਮੁੱਖ ਮੰਤਰੀ ਸਮੇਤ ਕੁੱਲ 43 ਮੰਤਰੀ ਹੋ ਸਕਦੇ ਹਨ।
Get all latest content delivered to your email a few times a month.