ਤਾਜਾ ਖਬਰਾਂ
.
ਅੰਮ੍ਰਿਤਸਰ- ਨਗਰ ਨਿਗਮ ਚੋਣਾਂ ਨੂੰ ਲੈ ਕੇ ਨੋਮੀਨੇਸ਼ਨ ਭਰਨ ਦੇ ਅੱਜ ਆਖਰੀ ਦਿਨ ਹਨ ਅਤੇ ਆਖਰੀ ਦਿਨ ਵੱਡੀ ਗਿਣਤੀ ਦੇ ਵਿੱਚ ਹਰ ਇੱਕ ਰਾਜਨੀਤਿਕ ਪਾਰਟੀ ਦੇ ਉਮੀਦਵਾਰਾਂ ਵੱਲੋਂ ਆਪਣੇ ਨਾਮਜਦਗੀ ਪੱਤਰ ਭਰੇ ਜਾ ਰਹੇ ਹਨ ਜਿਸ ਦੇ ਚਲਦੇ ਅੰਮ੍ਰਿਤਸਰ ਵਿੱਚ ਨਗਰ ਨਿਗਮ ਚੋਣਾਂ ਦੇ ਨਾਮਜਦਗੀ ਪੱਤਰ ਭਰਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਡੀ ਗਿਣਤੀ ਚ ਪਹੁੰਚ ਰਹੇ ਹਨ ਅਤੇ ਉਮੀਦਵਾਰਾਂ ਦੀ ਹੌਸਲਾ ਵਧਾਈ ਕਰਨ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖੁਦ ਪਹੁੰਚੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਦੋ ਸਾਲਾਂ ਵਿੱਚ ਬਹੁਤ ਸਾਰੇ ਵਿਕਾਸ ਕਾਰਜ ਕੀਤੇ ਹਨ ਅਤੇ ਉਹਨਾਂ ਵਿਕਾਸ ਕਾਰਜਾਂ ਦੇ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੋਟ ਮੰਗਣਗੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਕੁਝ ਪਾਰਟੀ ਦੇ ਵਰਕਰਾਂ ਵੱਲੋਂ ਪਿਛਲੇ ਦਿਨੀ ਪਾਰਟੀ ਦੇ ਖਿਲਾਫ ਵਿਰੋਧ ਕੀਤਾ ਗਿਆ ਹੈ ਉਹਨਾਂ ਦੀ ਨਰਾਜ਼ਗੀ ਪਾਰਟੀ ਸਮਝਦੀ ਆ ਕਿਉਂਕਿ ਜਿਸ ਵਰਕਰ ਨੂੰ ਟਿਕਟ ਨਾ ਮਿਲੀ ਹੋਏ ਉਹ ਪਾਰਟੀ ਖਿਲਾਫ ਨਰਾਜ਼ਗੀ ਜਾਹਿਰ ਕਰਦਾ ਹੈ ਉਹਨਾਂ ਕਿਹਾ ਕਿ ਇੱਕ ਵਾਰਡ ਚੋਂ ਵੱਡੀ ਗਿਣਤੀ ਚ ਵੱਲੋਂ ਆਪਣੀ ਦਾਵੇਦਾਰੀ ਪੇਸ਼ ਕੀਤੀ ਗਈ ਸੀ ਪਾਰਟੀ ਨੇ ਸਰਵੇ ਕਰਨ ਤੋਂ ਬਾਅਦ ਹੀ ਵਰਕਰਾਂ ਨੂੰ ਟਿਕਟਾਂ ਦਿੱਤੀਆਂ ਹਨ। ਅਤੇ ਉਮੀਦ ਹੈ ਕਿ ਸਾਰੇ ਵਰਕਰ ਇੱਕਜੁੱਟ ਹੋ ਕੇ ਪਾਰਟੀ ਦੀ ਜਿੱਤ ਲਈ ਕੰਮ ਕਰਨਗੇ ।
ਇਸ ਦੇ ਨਾਲ ਹੀ ਨਾਮਜਦਗੀ ਦੇ ਕਾਗਜ਼ ਭਰਨ ਆਏ ਉਮੀਦਵਾਰਾਂ ਨੇ ਕਿਹਾ ਕਿ ਪਾਰਟੀ ਵੱਲੋਂ ਉਹਨਾਂ ਨੂੰ ਵੱਡੀ ਜਿੰਮੇਵਾਰੀ ਦੇ ਕੇ ਭੇਜਿਆ ਹੈ ਅਤੇ ਉਹ ਇਸ ਸੀਟ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਉਣਗੇ ਇਲਾਕੇ ਚ ਵਿਕਾਸ ਕਰਨਗੇ ।
Get all latest content delivered to your email a few times a month.