ਤਾਜਾ ਖਬਰਾਂ
.
ਅੰਮ੍ਰਿਤਸਰ- ਅਕਸਰ ਹੀ ਸੁਣਨ ਚ ਮਿਲਦਾ ਹੈ ਕਿ ਕੁੱਤੇ ਬੜੇ ਵਫਾਦਾਰ ਹੁੰਦੇ ਹਨ ਤੇ ਦੂਜੇ ਪਾਸੇ ਅੰਮ੍ਰਿਤਸਰ ਨਗਰ ਨਿਗਮ ਚੋਣਾਂ ਦੀ ਉਮੀਦਵਾਰ ਲਈ ਇੱਕ ਮਹਿਲਾ ਆਪਣੇ ਕੁੱਤੇ ਦੇ ਨੋਮੀਨੇਸ਼ਨ ਫਾਈਲ ਕਰਨ ਪਹੁੰਚੀ ਮਹਿਲਾ ਦਾ ਕਹਿਣਾ ਹੈ ਕਿ ਉਹ ਆਪਣੇ ਵਾਰਡ ਦੇ ਵਿੱਚੋਂ ਆਪਣੇ ਕੁੱਤੇ ਨੂੰ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਮੈਦਾਨ ਵਿੱਚ ਉਤਾਰਨਾ ਚਾਹੁੰਦੀ ਹਾਂ। ਦੌਰਾਨ ਗੱਲਬਾਤ ਕਰਦਿਆਂ ਮਹਿਕ ਰਾਜਪੂਤ ਨੇ ਦੱਸਿਆ ਕਿ ਉਹ ਕਾਂਗਰਸ ਪਾਰਟੀ ਦੀ ਇੱਕ ਵਰਕਰ ਹੈ ਤੇ 20 ਸਾਲ ਤੋਂ ਕਾਂਗਰਸ ਪਾਰਟੀ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੀ ਹੈ ਅਤੇ ਇਸ ਵਾਰ ਕਾਂਗਰਸ ਨੇ ਉਹਨਾਂ ਨੂੰ ਇਲਾਕੇ ਵਿੱਚੋਂ ਚੋਣਾਂ ਲੜਨ ਦਾ ਮੌਕਾ ਨਹੀਂ ਦਿੱਤਾ ਅਤੇ ਇਸ ਵਾਰ ਉਹ ਨਰਾਜ਼ਗੀ ਦੇ ਵਿੱਚ ਆ ਕੇ ਆਪਣੇ ਵਫਾਦਾਰ ਕੁੱਤੇ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਚਾਹੁੰਦੀ ਹੈ ਉਹਨਾਂ ਕਹਿ ਕੇ ਅਗਰ ਉਹਨਾਂ ਦੇ ਕੁੱਤੇ ਦੇ ਨੋਮੀਨੇਸ਼ਨ ਫਾਈਲ ਨਾ ਹੋਏ ਤੇ ਫਿਰ ਉਹ ਖੁਦ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਮੈਦਾਨ ਵਿੱਚ ਆਉਣਗੇ। ਉਹਨਾਂ ਕਿਹਾ ਕਿ ਕਾਂਗਰਸ ਨਾਲ ਮੇਰੀ ਨਰਾਜ਼ਗੀ ਜਰੂਰ ਹੈ ਕਿ ਉਹਨਾਂ ਨੇ ਉਹਨਾਂ ਦੀ ਟਿਕਟ ਕੱਟ ਕੇ ਕਿਸੇ ਹੋਰ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ। ਇਸ ਦੇ ਲਈ ਉਹਨਾਂ ਨੇ ਖੁਦ ਹੁਣ ਆਪਣੇ ਵਫਾਦਾਰ ਕੁੱਤੇ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਸੋਚਿਆ ਹੈ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਅਗਰ ਨਿਯਮਾਂ ਦੇ ਮੁਤਾਬਿਕ ਪ੍ਰਸ਼ਾਸਨ ਵੱਲੋਂ ਜਾਨਵਰ ਨੂੰ ਚੋਣ ਲੜਨ ਦੀ ਇਜਾਜ਼ਤ ਨਾ ਦਿੱਤੀ ਤਾਂ ਉਹ ਫਿਰ ਖੁਦ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਮੈਦਾਨ ਵਿੱਚ ਉਤਰਨਗੇ ।
Get all latest content delivered to your email a few times a month.