ਤਾਜਾ ਖਬਰਾਂ
.
ਨਵੀਂ ਦਿੱਲੀ- ਅੰਡਰ-19 ਏਸ਼ੀਆ ਕੱਪ ਦੇ ਦੂਜੇ ਸੈਮੀਫਾਈਨਲ 'ਚ ਭਾਰਤ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਟੀਮ ਇੰਡੀਆ 8 ਦਸੰਬਰ ਨੂੰ ਫਾਈਨਲ ਵਿੱਚ ਬੰਗਲਾਦੇਸ਼ ਨਾਲ ਭਿੜੇਗੀ। ਉਥੇ ਹੀ ਸ਼ਾਰਜਾਹ 'ਚ ਸ਼੍ਰੀਲੰਕਾ ਦੀ ਟੀਮ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਆਈ ਅਤੇ ਭਾਰਤ ਨੂੰ 174 ਦੌੜਾਂ ਦਾ ਟੀਚਾ ਦਿੱਤਾ।
ਜਵਾਬ 'ਚ ਭਾਰਤ ਨੇ 21.4 ਓਵਰਾਂ 'ਚ 3 ਵਿਕਟਾਂ ਗੁਆ ਕੇ ਜਿੱਤ ਹਾਸਲ ਕਰ ਲਈ। 13 ਸਾਲ ਦੇ ਵੈਭਵ ਸੂਰਿਆਵੰਸ਼ੀ ਨੇ ਸਭ ਤੋਂ ਵੱਧ 67 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ 'ਚ 5 ਛੱਕੇ ਅਤੇ 6 ਚੌਕੇ ਲਗਾਏ। ਆਯੂਸ਼ ਮਹਾਤਰੇ ਨੇ 34 ਦੌੜਾਂ ਬਣਾਈਆਂ। ਕਪਤਾਨ ਅਮਨ ਨੇ ਛੱਕਾ ਲਗਾ ਕੇ ਮੈਚ ਜਿੱਤ ਲਿਆ।
ਇਸ ਤੋਂ ਪਹਿਲਾਂ ਚੇਤਨ ਸ਼ਰਮਾ ਦੀਆਂ ਤਿੰਨ ਵਿਕਟਾਂ ਦੀ ਮਦਦ ਨਾਲ ਭਾਰਤ ਨੇ ਸ਼੍ਰੀਲੰਕਾ ਨੂੰ 46.2 ਓਵਰਾਂ 'ਚ 173 ਦੌੜਾਂ 'ਤੇ ਆਲ ਆਊਟ ਕਰ ਦਿੱਤਾ ਸੀ। ਸ਼੍ਰੀਲੰਕਾ ਲਈ ਲਕਵਿਨ ਅਬੇਸਿੰਘੇ ਨੇ ਸਭ ਤੋਂ ਵੱਧ 69 ਦੌੜਾਂ ਬਣਾਈਆਂ।
Get all latest content delivered to your email a few times a month.