ਤਾਜਾ ਖਬਰਾਂ
.
ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸ਼ੁੱਕਰਵਾਰ ਨੂੰ ਟੀਮ ਇੰਡੀਆ ਦੀ ਨਵੀਂ ODI ਜਰਸੀ ਲਾਂਚ ਕੀਤੀ। ਇਸ ਦੌਰਾਨ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਅਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਵੀ ਮੌਜੂਦ ਸਨ। ਇਹ ਜਰਸੀ ਮਸ਼ਹੂਰ ਜਰਮਨ ਸਪੋਰਟਸਵੇਅਰ ਕੰਪਨੀ ਐਡੀਡਾਸ ਦੁਆਰਾ ਬਣਾਈ ਗਈ ਹੈ।
ਟੀਮ ਇੰਡੀਆ ਦੀ ਪਿਛਲੀ ਜਰਸੀ ਪੂਰੀ ਤਰ੍ਹਾਂ ਨਾਲ ਨੀਲੀ ਸੀ ਅਤੇ ਮੋਢਿਆਂ 'ਤੇ ਤਿੰਨ ਐਡੀਡਾਸ ਸਟਰਿੱਪ ਸਨ। ਇਸ ਵਾਰ ਮੋਢੇ 'ਤੇ ਤਿੰਨ ਐਡੀਡਾਸ ਧਾਰੀਆਂ ਨੂੰ ਤਿਰੰਗੇ ਦੀ ਰੰਗਤ ਦਿੱਤੀ ਗਈ ਹੈ। ਇਸ ਜਰਸੀ ਦਾ ਨੀਲਾ ਰੰਗ ਪਿਛਲੀ ਜਰਸੀ ਨਾਲੋਂ ਥੋੜ੍ਹਾ ਹਲਕਾ ਹੈ ਪਰ ਇਸ ਦੇ ਸਾਈਡਾਂ 'ਤੇ ਗੂੜ੍ਹਾ ਰੰਗ ਦਿੱਤਾ ਗਿਆ ਹੈ।
BCCI ਨੇ X ਅਤੇ Instagram 'ਤੇ ਨਵੀਂ ਜਰਸੀ ਦਾ ਵੀਡੀਓ ਸ਼ੇਅਰ ਕੀਤਾ ਹੈ। ਹਰਮਨਪ੍ਰੀਤ ਕੌਰ ਨੇ ਨਵੀਂ ਜਰਸੀ ਬਾਰੇ ਕਿਹਾ, 'ਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਨਵੀਂ ਜਰਸੀ ਮੇਰੀ ਮੌਜੂਦਗੀ 'ਚ ਲਾਂਚ ਕੀਤੀ ਗਈ। ਮੈਂ ਇਸ ਦੇ ਲੁੱਕ ਤੋਂ ਕਾਫੀ ਖੁਸ਼ ਹਾਂ। ਖਾਸ ਕਰਕੇ ਮੋਢੇ 'ਤੇ ਤਿਰੰਗਾ।
Get all latest content delivered to your email a few times a month.