IMG-LOGO
ਹੋਮ ਅੰਤਰਰਾਸ਼ਟਰੀ: ਪਾਕਿਸਤਾਨ ਤੋਂ ਭਾਰਤ ਆਏ ਇੱਕ ਪਰਿਵਾਰ ਦਾ 80 ਸਾਲਾ ਬਜ਼ੁਰਗ...

ਪਾਕਿਸਤਾਨ ਤੋਂ ਭਾਰਤ ਆਏ ਇੱਕ ਪਰਿਵਾਰ ਦਾ 80 ਸਾਲਾ ਬਜ਼ੁਰਗ ਹੋਇਆ ਲਾਪਤਾ

Admin User - Nov 30, 2024 10:22 AM
IMG

.

ਪਾਕਿਸਤਾਨ ਤੋਂ ਭਾਰਤ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਮੇਤ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਆਏ ਇੱਕ ਪਰਿਵਾਰ ਦੇ 80 ਸਾਲਾਂ ਬਜ਼ੁਰਗ ਦੇ ਦਰਬਾਰ ਸਾਹਿਬ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਪਰਿਵਾਰ ਵੱਲੋਂ ਇਸਦੀ ਚਿੰਤਾ ਜਾਹਿਰ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਥਾਵਾਂ ਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਅਤੇ ਪੁਲਿਸ ਨੂੰ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਅਤੇ ਇਸ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਲਾਪਤਾ ਹੋਏ ਬਜ਼ੁਰਗ ਵਿਅਕਤੀ ਦੇ ਪੁੱਤਰ ਨੇ ਦੱਸਿਆ ਕਿ ਉਹ 27 ਤਰੀਕ ਨੂੰ ਵਾਘਾ ਸਰਹੱਦ ਰਾਹੀ ਭਾਰਤ ਪਹੁੰਚੇ ਸੀ ਤੇ ਇੱਥੇ ਉਹਨ੍ਹਾਂ ਨੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਲਖਨਊ ਜਾਣਾ ਸੀ। ਅਤੇ ਕੱਲ ਸਵੇਰੇਪ ਵਜੇ ਦੇ ਕਰੀਬ ਉਸਦੇ ਬਜ਼ੁਰਗ ਪਿਤਾ ਦਰਬਾਰ ਸਾਹਿਬ ਵਿੱਚ ਮੱਥਾ ਟੇਕਣਗੇ ਲੇਕਿਨ ਵਾਪਸ ਉਹ ਹੋਟਲ ਨਹੀਂ ਪਹੁੰਚੇ ਅਤੇ ਕੱਲ ਤੋਂ ਲਗਾਤਾਰ ਉਹ ਆਪਣੇ ਪਿਤਾ ਦੀ ਭਾਲ ਕਰ ਰਹੇ ਹੈ ਅਤੇ ਇਸ ਸੰਬੰਧ ਵਿੱਚ ਪੁਲਿਸ ਨੂੰ ਵੀ ਦਰਖਾਸਤ ਦਿੱਤੀ ਹੈ ਅਤੇ ਪੁਲਿਸ ਵੀ ਇਸ ਮਾਮਲੇ ਚ ਉਹਨਾਂ ਦਾ ਸਾਥ ਦੇ ਰਹੀ ਹੈ ਤੇ ਵੱਖ-ਵੱਖ ਥਾਵਾਂ ਤੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ। ਅਤੇ ਉਹਨਾਂ ਕਿਹਾ ਕਿ ਅਸੀਂ ਮੀਡੀਆ ਦੇ ਜਰੀਆ ਵੀ ਅਪੀਲ ਕਰਦੇ ਹਾਂ ਕਿ ਅਗਰ ਕਿਸੇ ਨੂੰ ਉਸਦੇ ਬਜ਼ੁਰਗ ਪਿਤਾ ਮਿਲਦੇ ਹਨ ਤਾਂ ਉਹਨਾਂ ਤੱਕ ਪਹੁੰਚ ਕੀਤੀ ਜਾਵੇ। 

 ਦੂਜੇ ਪਾਸੇ ਇਸ ਮਾਮਲੇ ਚ ਗੱਲਬਾਤ ਕਰਦਿਆਂ ਥਾਣਾ ਬੀਡਵਿਜ਼ਨ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਦਿਨੀ ਉਹਨਾਂ ਕੋਲ ਦਰਖਾਸਤ ਆਈ ਸੀ ਕਿ ਇੱਕ ਪਾਕਿਸਤਾਨ ਤੋਂ ਪਰਿਵਾਰ ਭਾਰਤ ਆਇਆ ਹੈ ਅਤੇ ਉਹਨਾਂ ਦਾ ਬਜ਼ੁਰਗ ਵਿਅਕਤੀ ਦਰਬਾਰ ਸਾਹਿਬ ਤੋਂ ਲਾਪਤਾ ਹੋ ਗਿਆ ਹੈ। ਪੁਲਿਸ ਇਸ ਮਾਮਲੇ ਚ ਕਾਰਵਾਈ ਕਰ ਰਹੀ ਹੈ ਅਤੇ ਹੁਣੇ ਇਹ ਤਲਾਹ ਮਿਲੀ ਹੈ ਕਿ ਉਹ ਬਜ਼ੁਰਗ ਵਿਅਕਤੀ ਪਾਣੀਪਤ ਪਹੁੰਚ ਗਿਆ ਹੈ। ਅਤੇ ਜਲਦ ਹੀ ਉਸ ਬਜ਼ੁਰਗ ਨਾਲ ਸੰਪਰਕ ਕਰਕੇ ਉਸ ਬਜ਼ੁਰਗ ਨੂੰ ਪਰਿਵਾਰ ਦੇ ਹਵਾਲੇ ਸੌਂਪਿਆ ਜਾਵੇਗਾ। 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.