ਤਾਜਾ ਖਬਰਾਂ
.
ਹਰਿਆਣਾ ਦੇ ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਹਰਿਆਣਾ ਦੇ ਖਿਡਾਰੀ ਖਿਡਾਰੀ ਓਲੰਪਿਕ, ਵਿਸ਼ਵ ਚੈਪੀਅਨਸ਼ਿਪ, ਏਸ਼ੀਅਨ ਤੇ ਕਾਮਨਵੈਲਥ ਖੇਡਾਂ ਵਿਚ ਮੈਡਲ ਜਿੱਤ ਕੇ ਆਪਣੀ ਪ੍ਰਤਿਭਾ ਦਾ ਡੰਕਾ ਵਜਾ ਰਹੇ ਹਨ। ਆਉਣ ਵਾਲੇ ਓਲੰਪਿਕ ਵਿਚ ਵੀ ਹਰਿਆਣਾ ਦੇ ਖਿਡਾਰੀ ਦੇਸ਼ ਲਈ ਵੱਧ ਤੋਂ ਵੱਧ ਮੈਡਲ ਜਿੱਤਣ, ਇਸ ਦੇ ਲਈ ਸੂਬਾ ਸਰਕਾਰ ਖਿਡਾਰੀਆਂ ਨੂੰ ਖੇਡ ਦੇ ਮੈਦਾਨਾਂ ਤੋਂ ਲੈ ਕੇ ਉਨ੍ਹਾਂ ਦੀ ਖੁਰਾਕ ਦਾ ਪੂਰਾ ਖਿਆਲ ਰੱਖ ਰਹੀ ਹੈ। ਹਰਿਆਣਾ ਦੀ ਖੇਡ ਨੀਤੀ ਦੇਸ਼ ਵਿਚ ਸੱਭ ਤੋਂ ਚੰਗੀ ਹੈ। ਇਸੀ ਦਾ ਨਤੀਜਾ ਹੈ ਕਿ ਸਾਡੇ ਖਿਡਾਰੀ ਕੌਮਾਂਤਰੀ ਖੇਡ ਮੁਾਕਬਲਿਆਂ ਵਿਚ ਮੈਡਲਾਂ ਦੀ ਝੜੀ ਲਗਾ ਰਹੇ ਹਨ। ਸਰਕਾਰ ਦਾ ਉਦੇਸ਼ ਹੈ ਕਿ ਖਿਡਾਰੀਆਂ ਦੇ ਅਭਿਆਸ ਲਈ ਬਿਤਹਰ ਮਾਹੌਲ ਦਿੱਤਾ ਜਾਵੇ। ਇਸ ਦੇ ਲਈ ਖੇਡ ਵਿਭਾਗ ਵੱਲੋਂ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ।
ਖੇਡ ਮੰਤਰੀ ਸ੍ਰੀ ਗੌਰਵ ਗੌਤਮ ਅੱਜ ਸਿਵਲ ਸਕੱਤਰੇਤ ਵਿਚ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਦੇ ਸਾਰੇ ਜਿਲ੍ਹਾ ਤੇ ਬਲਾਕ ਪੱਧਰ ਦੇ ਖੇਡ ਸਟੇਡੀਅਮਾਂ ਵਿਚ ਖੇਡ ਦਾ ਸਮਾਨ, ਸਮੱਗਰੀ ਤੇ ਹੋਰ ਸਮਾਨ ਸਮੇਂ 'ਤੇ ਪਹੁੰਚਾਇਆ ਜਾਵੇ, ਤਾਂ ਜੋ ਖਿਡਾਰੀ ਹੋਰ ਵਧੀਆ ਢੰਗ ਲਾਲ ਅਭਿਆਸ ਕਰ ਕੇ ਦੇਸ਼ ਲਈ ਮੈਡਲ ਜਿੱਤ ਸਕਣ। ਇਸ ਦੇ ਨਾਲ-ਨਾਲ ਸਟੇਡੀਅਮਾਂ ਦੀ ਸਫਾਈ ਤੇ ਮੁਰੰਮਤ ਦਾ ਕੰਮ ਵੀ ਜਲਦੀ ਕੀਤਾ ਜਾਵੇ। ਖਿਡਾਰੀਆਂ ਨੂੰ ਕਿਸੇ ਵੀ ਤਰ੍ਹਾ ਦੀ ਅਸਹੂਲਤ ਨਹੀਂ ਹੋਣੀ ਚਾਹਦੀ ਹੈ।
ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਨੂੰ ਕੈਸ਼ ਅਵਾਰਡ ਸਮੇਂ ' ਤੇ ਮਿਲੇ। ਇਸ ਦੇ ਲਈ ਅਧਿਕਾਰੀ ਤੇਜੀ ਨਾਲ ਕੰਮ ਕਰਨ। ਉਨ੍ਹਾਂ ਨੇ ਖਿਡਾਰੀਆਂ ਦੀ ਖੁਰਾਕ ਭੱਤਾ ਸਮੇਂ 'ਤੇ ਦੇਣ ਦੇ ਵੀ ਨਿਰਦੇਸ਼ ਦਿੱਤੇ।
ਮੰਤਰੀ ਸ੍ਰੀ ਗੌਰਵ ਗੌਤਮ ਨੇ 12 ਦਸੰਬਰ ਨੂੰ ਕੁਰੂਕਸ਼ੇਤਰ ਵਿਚ ਹੋਣ ਵਾਲੇ ਹਰਿਆਣਾ ਕੇਸਰੀ ਤੇ ਹਰਿਆਣਾ ਕੁਮਾਰ ਕੁਸ਼ਤੀ ਦੰਗਲ ਦੀ ਤਿਆਰੀਆਂ ਦੀ ਸਮੀਖਿਆ ਕਰਦੇ ਹੋਏ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਪ੍ਰਬੰਧ ਨੁੰ ਬਿਹਤਰ ਢੰਗ ਨਾਲ ਕੀਤਾ ਜਾਵੇ। ਪਹਿਲਵਾਨਾਂ ਦੇ ਠਹਿਰਣ ਦੀ ਵਿਵਸਥਾ ਦਰੁਸਤ ਹੋਵੇ ਅਤੇ ਖਾਣ-ਪੀਣ ਵਿਚ ਕਮੀ ਨਹੀਂ ਹੋਣੀ ਚਾਹੀਦੀ ਹੈ। ਇਸ ਪ੍ਰਬੰਧ ਦੀ ਉਹ ਖੁਦ ਮਾਲੀਟਰਿੰਗ ਕਰਣਗੇ।
ਮੀਟਿੰਗ ਵਿਚ ਅਧਿਕਾਰੀਆਂ ਨੇ ਖੇਡ ਮੰਤਰੀ ਨੂੰ ਜਾਣੂ ਕਰਾਇਆ ਕਿ ਸੂਬੇ ਵਿਚ 1500 ਖੇਡ ਨਰਸਰੀਆਂ ਚੱਲ ਰਹੀਆਂ ਹਨ। ਖਿਡਾਰੀਆਂ ਨੂੰ ਚੰਗੀ ਸਹੂਲਤ ਦਿੱਤੀ ਜਾ ਰਹੀ ਹੈ। ਖਿਡਾਰੀਆਂ ਨੂੰ ਖੁਰਾਕ ਭੱਤਾ ਮਹੁਇਆ ਕਰਵਾ-ੲਆ ਜਾ ਰਿਹਾ ਹੈ।
ਮੀਟਿੰਗ ਵਿਚ ਖੇਡ ਵਿਭਾਗ ਦੇ ਪ੍ਰਧਾਨ ਸਕੱਤਰ ਨਵਦੀਪ ਸਿੰਘ ਵਿਰਕ ਅਤੇ ਖਡੇ ਵਿਭਾਗ ਦੇ ਨਿਦੇਸ਼ਕ ਯਸ਼ੇਂਦਰ ਸਿੰਘ ਸਮੇਤ ਕਈ ਅਧਿਕਾਰੀ ਮੌਜੂਦ ਰਹੇ।
Get all latest content delivered to your email a few times a month.