ਤਾਜਾ ਖਬਰਾਂ
.
ਰੂਪਨਗਰ, 27 ਨਵੰਬਰ: ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵਲੋਂ ਐਨ ਸੀ ਸੀ ਵਿਖੇ ਹੋਏ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਨੇ 48 ਘੰਟੇ ਵਿੱਚ ਜਾਂਚ ਮੁਕੰਮਲ ਕਰਕੇ ਰਿਪੋਰਟ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ ਅਤੇ ਕਿਹਾ ਹੈ ਰਿਪੋਰਟ ਉਪਰੰਤ ਸਬੰਧਤ ਵਿਅਕਤੀਆਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਇਸ ਮੰਦਭਾਗੀ ਘਟਨਾ ਸੰਬਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਦੁਰਘਟਨਾ ਵਿੱਚ ਦੋ ਵਿਅਕਤੀਆਂ ਦੀ ਮੌਤ ਹੋਈ ਹੈ ਅਤੇ ਇਕ ਵਿਅਕਤੀ ਜ਼ੇਰੇ ਏ ਇਲਾਜ ਹੈ ਅਤੇ ਠੀਕ ਹਨ। ਜਿਸ ਸੰਬੰਧੀ ਸਿਵਲ ਸਰਜਨ ਨੂੰ ਆਦੇਸ਼ ਦਿੱਤੇ ਹਨ ਕਿ ਸਿਵਲ ਹਸਪਤਾਲ ਵਿੱਚ ਵਿਅਕਤੀ ਨੂੰ ਹਰ ਪੱਧਰ ਉੱਤੇ ਮੁਫ਼ਤ ਇਲਾਜ਼ ਮੁਹਈਆ ਕਰਵਾਇਆ ਜਾਵੇ।
Get all latest content delivered to your email a few times a month.