ਤਾਜਾ ਖਬਰਾਂ
.
ਮਹਾਰਾਸ਼ਟਰ- ਮਹਾਰਾਸ਼ਟਰ 'ਚ ਸ਼ਿਵ ਸੈਨਾ ਨੇਤਾ ਏਕਨਾਥ ਸ਼ਿੰਦੇ ਜਲਦ ਹੀ ਪ੍ਰੈੱਸ ਕਾਨਫਰੰਸ ਕਰਨ ਜਾ ਰਹੇ ਹਨ। ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਸ਼ਿੰਦੇ ਮੁੱਖ ਮੰਤਰੀ ਦੇ ਅਹੁਦੇ ਦਾ ਐਲਾਨ ਕਰ ਸਕਦੇ ਹਨ। ਇਸ ਤੋਂ ਪਹਿਲਾਂ ਸ਼ਿਵ ਸੈਨਾ ਨੇਤਾ ਸੰਜੇ ਸਿਰਸਾਤ ਨੇ ਕਿਹਾ ਕਿ ਸ਼ਿੰਦੇ ਉਪ ਮੁੱਖ ਮੰਤਰੀ ਦਾ ਅਹੁਦਾ ਸਵੀਕਾਰ ਨਹੀਂ ਕਰਨਗੇ।
ਕੁਝ ਸਮਾਂ ਪਹਿਲਾਂ ਬੀਜੇਪੀ ਦੇ ਸੁਧੀਰ ਮੁਨਗੰਟੀਵਾਰ ਨੇ ਕਿਹਾ ਸੀ - ਫਿਲਮ ਸ਼ੋਲੇ ਵਿੱਚ ਦੋ ਦੋਸਤ ਸਨ, ਅਸੀਂ ਤਿੰਨ ਹਾਂ ਅਤੇ ਅਸੀਂ ਇਸ ਦੋਸਤੀ ਨੂੰ ਨਹੀਂ ਛੱਡਾਂਗੇ। ਇਸ ਤੋਂ ਪਹਿਲਾਂ ਜਦੋਂ ਦੇਵੇਂਦਰ ਫੜਨਵੀਸ ਤੋਂ ਪੁੱਛਿਆ ਗਿਆ ਕਿ ਮੁੱਖ ਮੰਤਰੀ ਬਾਰੇ ਫੈਸਲਾ ਕਦੋਂ ਲਿਆ ਜਾਵੇਗਾ ਤਾਂ ਉਨ੍ਹਾਂ ਕਿਹਾ- ਗਠਜੋੜ ਇਸ ਬਾਰੇ ਫੈਸਲਾ ਲੈ ਰਿਹਾ ਹੈ, ਇਸ ਦਾ ਜਵਾਬ ਜਲਦੀ ਦਿੱਤਾ ਜਾਵੇਗਾ।
ਮਹਾਰਾਸ਼ਟਰ ਵਿਧਾਨ ਸਭਾ ਚੋਣ ਨਤੀਜਿਆਂ ਦੇ ਐਲਾਨ ਹੋਣ ਦੇ 4 ਦਿਨ ਬਾਅਦ ਵੀ ਮੁੱਖ ਮੰਤਰੀ ਬਾਰੇ ਫੈਸਲਾ ਨਹੀਂ ਲਿਆ ਗਿਆ ਹੈ। ਭਾਜਪਾ ਅੱਜ ਇੱਥੇ ਆਬਜ਼ਰਵਰ ਭੇਜੇਗੀ, ਜੋ ਵਿਧਾਇਕਾਂ ਤੋਂ ਰਾਏ ਲੈਣ ਤੋਂ ਬਾਅਦ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕਰਨਗੇ। ਦੂਜੇ ਪਾਸੇ ਕਾਰਜਕਾਰੀ ਸੀਐਮ ਏਕਨਾਥ ਸ਼ਿੰਦੇ ਕੁਝ ਸਮੇਂ ਬਾਅਦ ਪ੍ਰੈੱਸ ਕਾਨਫਰੰਸ ਕਰਨਗੇ।
Get all latest content delivered to your email a few times a month.