ਤਾਜਾ ਖਬਰਾਂ
.
ਉੱਤਰ ਪ੍ਰਦੇਸ਼ ਦੇ ਕਨੌਜ 'ਚ ਵੱਡਾ ਹਾਦਸਾ ਵਾਪਰ ਗਿਆ। ਇੱਥੇ ਆਗਰਾ-ਲਖਨਊ ਐਕਸਪ੍ਰੈੱਸ ਵੇਅ 'ਤੇ ਤੇਜ਼ ਰਫਤਾਰ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਹਾਦਸੇ 'ਚ ਮਿੰਨੀ ਪੀਜੀਆਈ ਸੈਫ਼ਈ 'ਚ ਤਾਇਨਾਤ ਪੰਜ ਡਾਕਟਰਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ।
ਹਾਦਸਾ ਸਵੇਰੇ 4 ਵਜੇ ਲਖਨਊ-ਆਗਰਾ ਐਕਸਪ੍ਰੈਸ ਵੇਅ 'ਤੇ ਵਿਆਹ ਸਮਾਗਮ 'ਚ ਜਾਂਦੇ ਸਮੇਂ ਵਾਪਰਿਆ। ਲਖਨਊ 'ਚ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਪਹੁੰਚੇ ਡਾਕਟਰ ਸੈਫਈ ਪਰਤ ਰਹੇ ਸਨ। ਇਸ ਦੌਰਾਨ ਕਨੌਜ 'ਚ ਉਨ੍ਹਾਂ ਦੀ ਤੇਜ਼ ਰਫਤਾਰ ਕਾਰ ਇਕ ਟਰੱਕ ਨਾਲ ਟਕਰਾ ਗਈ।
ਐਕਸਪ੍ਰੈੱਸ ਵੇਅ 'ਤੇ ਤੇਜ਼ ਰਫਤਾਰ ਸਕਾਰਪੀਓ ਡਿਵਾਈਡਰ ਨੂੰ ਤੋੜ ਕੇ ਦੂਜੇ ਪਾਸੇ ਪਲਟ ਗਈ। ਹਾਦਸੇ 'ਚ ਸਕਾਰਪੀਓ ਸਵਾਰ ਪੰਜ ਪੀਜੀ ਡਾਕਟਰਾਂ ਦੀ ਮੌਤ ਹੋ ਗਈ ਤੇ ਇਕ ਜ਼ਖ਼ਮੀ ਹੋ ਗਿਆ। ਜ਼ਖਮੀ ਨੂੰ ਸਰਕਾਰੀ ਮੈਡੀਕਲ ਕਾਲਜ ਤੋਂ ਸੈਫਈ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਲਾਸ਼ਾਂ ਮੁਰਦਾਘਰ 'ਚ ਰਖਵਾ ਦਿੱਤੀਆਂ ਹੈ।
ਇਸ ਦੌਰਾਨ ਸਕਾਰਪੀਓ ਵਿੱਚ 'ਚ ਵਿਹਾਰ ਮਝੋਲਾ ਯੋਜਨਾ ਮੁਰਾਦਾਬਾਦ ਦੇ ਡਾ. ਜੈਵੀਰ ਸਿੰਘ (39 ਸਾਲ), ਕਮਲਾ ਨਗਰ ਆਗਰਾ ਦੇ ਡਾ. ਅਨਿਰੁਧ (29 ਸਾਲ), ਸੰਤ ਰਵਿਦਾਸ ਨਗਰ ਦੇ ਡਾ. ਸੰਤੋਸ਼ ਕੁਮਾਰ ਮੋਰੀਆ (40 ਸਾਲ), ਕਨੌਜ ਦੇ ਮੋਚੀਪੁਰ ਤੇਰਾਮੱਲੂ ਦੇ ਡਾ. ਅਰੁਣ ਕੁਮਾਰ (34 ਸਾਲ), ਬਰੇਲੀ ਦੇ ਬਾਈਪਾਸ ਰੋਡ ਦੇ ਡਾ: ਨਰਦੇਵ (35 ਸਾਲ) ਤੇ ਇੱਕ ਹੋਰ ਸਾਥੀ ਸਵਾਰ ਸਨ।
Get all latest content delivered to your email a few times a month.