IMG-LOGO
ਹੋਮ ਖੇਡਾਂ: IND vs AUS 2nd day# ਭਾਰਤ ਨੇ ਆਸਟ੍ਰੇਲੀਆ ਨੂੰ 104...

IND vs AUS 2nd day# ਭਾਰਤ ਨੇ ਆਸਟ੍ਰੇਲੀਆ ਨੂੰ 104 ਦੌੜਾਂ 'ਤੇ ਕੀਤਾ ਆਲ ਆਊਟ, ਬੁਮਰਾਹ ਨੇ ਲਈਆਂ 5 ਵਿਕਟਾਂ

Admin User - Nov 23, 2024 10:57 AM
IMG

.

ਬਾਰਡਰ-ਗਾਵਸਕਰ ਟਰਾਫੀ ਦੇ ਪਹਿਲੇ ਮੈਚ 'ਚ ਭਾਰਤ ਨੇ ਆਸਟ੍ਰੇਲੀਆ ਨੂੰ ਪਹਿਲੀ ਪਾਰੀ 'ਚ 104 ਦੌੜਾਂ 'ਤੇ ਆਲ ਆਊਟ ਕਰ ਦਿੱਤਾ ਹੈ। ਟੀਮ ਨੇ ਪਹਿਲੀ ਪਾਰੀ ਤੋਂ ਬਾਅਦ 46 ਦੌੜਾਂ ਦੀ ਲੀਡ ਲੈ ਲਈ। ਭਾਰਤੀ ਟੀਮ ਨੇ ਦੂਜੀ ਪਾਰੀ ਵਿੱਚ ਬਿਨਾਂ ਕਿਸੇ ਨੁਕਸਾਨ ਦੇ 13 ਦੌੜਾਂ ਬਣਾ ਲਈਆਂ ਹਨ। ਟੀਮ ਦੀ ਕੁੱਲ ਬੜ੍ਹਤ 59 ਦੌੜਾਂ ਹੋ ਗਈ ਹੈ। ਯਸ਼ਸਵੀ ਜੈਸਵਾਲ ਅਤੇ ਕੇਐੱਲ ਰਾਹੁਲ ਕਰੀਜ਼ 'ਤੇ ਹਨ।

ਪਰਥ 'ਚ ਚੱਲ ਰਹੇ ਮੈਚ ਦੇ ਦੂਜੇ ਦਿਨ ਸ਼ਨੀਵਾਰ ਨੂੰ ਆਸਟ੍ਰੇਲੀਆ ਨੇ 67/7 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ ਅਤੇ 37 ਦੌੜਾਂ ਦੇ ਸਕੋਰ 'ਤੇ ਆਖਰੀ 3 ਵਿਕਟਾਂ ਗੁਆ ਦਿੱਤੀਆਂ। ਵਿਕਟਕੀਪਰ ਐਲੇਕਸ ਕੈਰੀ ਪਹਿਲੇ ਦਿਨ ਆਪਣੇ ਸਕੋਰ 'ਚ ਸਿਰਫ 2 ਦੌੜਾਂ ਹੀ ਜੋੜ ਸਕਿਆ ਅਤੇ ਕੁੱਲ 21 ਦੌੜਾਂ ਬਣਾ ਸਕਿਆ, ਜਦਕਿ ਨਾਥਨ ਲਿਓਨ ਨੇ 5 ਦੌੜਾਂ ਦਾ ਯੋਗਦਾਨ ਦਿੱਤਾ। ਮਿਸ਼ੇਲ ਸਟਾਰਕ ਨੇ ਸਭ ਤੋਂ ਵੱਧ 26 ਦੌੜਾਂ ਦੀ ਪਾਰੀ ਖੇਡੀ।

ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 5 ਵਿਕਟਾਂ ਲਈਆਂ। ਹਰਸ਼ਿਤ ਰਾਣਾ ਨੇ 3 ਵਿਕਟਾਂ ਲਈਆਂ। ਮੁਹੰਮਦ ਸਿਰਾਜ ਨੇ 2 ਵਿਕਟਾਂ ਹਾਸਲ ਕੀਤੀਆਂ। ਮੈਚ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਭਾਰਤੀ ਟੀਮ 150 ਦੌੜਾਂ 'ਤੇ ਆਲ ਆਊਟ ਹੋ ਗਈ। ਟੀਮ ਇੰਡੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.