ਤਾਜਾ ਖਬਰਾਂ
.
ਭਾਰਤੀ ਕ੍ਰਿਕੇਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਕ੍ਰਿਕਟਰ ਬਣ ਗਏ ਹਨ। ਲਖਨਊ ਸੁਪਰ ਜਾਇੰਟਸ ਨੇ ਸਾਊਦੀ ਅਰਬ ਦੇ ਜੇਦਾਹ ਵਿੱਚ ਚੱਲ ਰਹੀ ਆਈਪੀਐਲ ਮੈਗਾ ਨਿਲਾਮੀ ਵਿੱਚ ਉਸਨੂੰ 27 ਕਰੋੜ ਰੁਪਏ ਵਿੱਚ ਖਰੀਦਿਆ। ਪੰਜਾਬ ਨੇ ਕੈਪਡ ਖਿਡਾਰੀ ਯੁਜਵੇਂਦਰ ਚਾਹਲ ਨੂੰ ਦੂਜੇ ਸੈੱਟ ਤੋਂ 18 ਕਰੋੜ ਰੁਪਏ ਵਿੱਚ ਖਰੀਦਿਆ। ਇਸ ਨਾਲ ਉਹ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਭਾਰਤੀ ਸਪਿਨਰ ਬਣ ਗਿਆ। ਉਸ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਸੀ। ਪਿਛਲੇ ਸੀਜ਼ਨ 'ਚ ਚਾਹਲ ਨੇ ਰਾਜਸਥਾਨ ਲਈ ਖੇਡਦੇ ਹੋਏ 15 ਮੈਚਾਂ 'ਚ 18 ਵਿਕਟਾਂ ਲਈਆਂ ਸਨ। ਚਾਹਲ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਉਸਨੇ 2013 ਵਿੱਚ ਆਈਪੀਐਲ ਵਿੱਚ ਆਪਣਾ ਡੈਬਿਊ ਕੀਤਾ ਸੀ, ਉਸ ਤੋਂ ਬਾਅਦ 2024 ਤੱਕ ਉਸਨੇ 160 ਮੈਚਾਂ ਵਿੱਚ 205 ਵਿਕਟਾਂ ਲਈਆਂ ਹਨ।
Get all latest content delivered to your email a few times a month.