ਤਾਜਾ ਖਬਰਾਂ
.
ਲਹਿਰਾਗਾਗਾ, 19 ਨਵੰਬਰ : ਸੀਬਾ ਅਤੇ ਹੋਲੀ ਮਿਸ਼ਨ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦਾ ਸਾਲਾਨਾ ਖੇਡ ਸਮਾਰੋਹ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਿਆ। ਮੁੱਖ ਮਹਿਮਾਨ ਵਜੋਂ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਸਕੂਲ ਦੇ ਵਿਦਿਆਰਥੀ ਪ੍ਰਤੀਨਿਧਾਂ ਕਰਨਦੀਪ ਸਿੰਘ, ਅਵਨੀਤ ਕੌਰ ਜਵਾਹਰਵਾਲ਼ਾ, ਸ਼ਗਨਪ੍ਰੀਤ ਕੌਰ, ਸਮਨਪ੍ਰੀਤ ਕੌਰ ਵਿਰਕ ਅਤੇ ਦਿਪਾਂਸ਼ੂ
ਪਾਈਪ-ਬੈਂਡ ਦੁਆਰਾ ਜੋਸ਼ ਭਰੇ ਮਾਰਚ ਸੰਗੀਤ ਦੇ ਨਾਲ ਇੱਕ ਸਥਿਰ ਅਤੇ ਸਮਕਾਲੀ ਪ੍ਰਭਾਵਸ਼ਾਲੀ ਮਾਰਚ ਪਾਸਟ ਵਿੱਚ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ ਗਈ। ਸਕੂਲ ਦੇ ਸਰਵੋਤਮ ਅਥਲੀਟਾਂ ਵੱਲੋਂ ਰਸਮੀ-ਜੋਤ ਜਗਾਈ ਗਈ।
ਦੋਵੇਂ ਸਕੂਲਾਂ ਦੇ ਅੰਤਰ-ਹਾਊਸ ਖੇਡ ਮੁਕਾਬਲਿਆਂ ਵਿੱਚ ਕਬੱਡੀ, ਖੋ-ਖੋ, ਰੱਸਾਕਸ਼ੀ, ਹੈਂਡਬਾਲ, ਹਾਕੀ, ਲੰਬੀ ਛਾਲ ਸਮੇਤ ਵੱਖ-ਵੱਖ ਐਥਲੈਟਿਕਸ ਮੁਕਾਬਲੇ ਕਰਵਾਏ ਗਏ। ਹਰਪਾਲ ਸਿੰਘ ਚੀਮਾ ਨੇ ਬੋਲਦਿਆਂ ਕਿਹਾ ਕਿ ਕਹਾਵਤ ਹੈ ਕਿ ‘ਤੰਦਰੁਸਤ ਸਰੀਰ ਅੰਦਰ ਤੰਦਰੁਸਤ ਮਨ’ ਦਾ ਵਾਸਾ ਹੁੰਦਾ ਹੈ। ਸਿੱਖਿਆ ਦਾ ਮਕਸਦ ਸਿਰਫ਼ ਅੱਖਰ ਗਿਆਨ ਹੀ ਨਹੀਂ, ਕਿਤਾਬਾਂ ਪੜ੍ਹ ਕੇ ਕੇਵਲ ਡਿਗਰੀਆਂ ਪ੍ਰਾਪਤ ਕਰਨ ਤਕ ਹੀ ਸੀਮਤ ਨਹੀਂ, ਵਿੱਦਿਆ ਦਾ ਕੰਮ ਵਿਦਿਆਰਥੀ ਦੇ ਵਿਅਕਤੀਤਵ ਦਾ ਸਰਬਪੱਖੀ ਵਿਕਾਸ ਕਰਨਾ ਹੈ। ਚੰਗਾ ਹੋਵੇਗਾ ਜੇ ਪ੍ਰਾਇਮਰੀ ਸਕੂਲ ਤੋਂ ਹੀ ਛੋਟੇ ਬੱਚਿਆਂ ਨੂੰ ਖੇਡਾਂ ਪ੍ਰਤੀ ਚੰਗੀ ਅਗਵਾਈ ਦੇ ਕੇ ਰੁਚਿਤ ਕੀਤਾ ਜਾਵੇ, ਤਾਂ ਜੋ ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਚੰਗੀਆਂ ਮੱਲਾਂ ਮਾਰ ਸਕਣ। ਖੇਡਾਂ ਦਾ ਸਾਡੇ ਜੀਵਨ ਵਿਚ ਖ਼ਾਸ ਮਹੱਤਵ ਹੈ। ਇਨ੍ਹਾਂ ਨਾਲ ਜਿੱਥੇ ਸਰੀਰਕ ਤੇ ਮਾਨਸਿਕ ਵਿਕਾਸ ਹੁੰਦਾ ਹੈ, ਉੱਥੇ ਹੀ ਬੱਚਿਆਂ ਦਾ ਮਨੋਬਲ ਵੀ ਉੱਚਾ ਕਰਦੀਆਂ ਹਨ। ਇਸ ਮੌਕੇ ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਖੇਡ-ਰਿਪੋਰਟ ਸਾਂਝੀ ਕਰਦਿਆਂ ਕਿਹਾ ਕਿ ਸੀਬਾ ਸਕੂਲ ਨੇ ਇਸ ਵਰ੍ਹੇ ਰਾਸ਼ਟਰ ਪੱਧਰ 'ਤੇ 38, ਪੰਜਾਬ ਭਰ 'ਚੋਂ 135 ਅਤੇ ਜਿਲ੍ਹਾ ਪੱਧਰ 'ਤੇ 268 ਮੈਡਲ ਹਾਸਿਲ ਕੀਤੇ ਹਨ। ਉਹਨਾਂ ਕਿਹਾ ਕਿ ਸਾਡਾ ਉਦੇਸ਼ ਵਿਦਿਆਰਥੀਆਂ ਦਾ ਬਹੁਪੱਖੀ ਵਿਕਾਸ ਕਰਨਾ ਹੈ। ਐਸਪੀ ਸੁਖਵਿੰਦਰ ਸਿੰਘ ਚੌਹਾਨ, ਡੀਐਸਪੀ ਦੀਪਿੰਦਰਪਾਲ ਸਿੰਘ ਜੇਜੀ, ਏ ਐਸ ਆਈ ਵਿਨੋਦ ਕੁਮਾਰ ਅਤੇ ਕੰਵਰਜੀਤ ਲੱਕੀ ਧਾਲੀਵਾਲ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਬੱਚਿਆਂ ਦੀ ਹੌਸਲਾ ਅਫ਼ਜਾਈ ਕੀਤੀ। ਇਸ ਮੌਕੇ ਮੈਡਮ ਅਮਨ ਢੀਂਡਸਾ, ਪ੍ਰਿੰਸੀਪਲ ਸੁਨੀਤਾ ਨੰਦਾ, ਖੇਡ ਇੰਚਾਰਜ ਨਰੇਸ਼ ਚੌਧਰੀ, ਹਰਵਿੰਦਰ ਸਿੰਘ ਅਤੇ ਸੁਭਾਸ਼ ਮਿੱਤਲ ਹਾਜ਼ਰ ਸਨ।
Get all latest content delivered to your email a few times a month.