ਤਾਜਾ ਖਬਰਾਂ
.
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਇਕ ਯਾਤਰੀ ਵੈਨ 'ਤੇ ਹਮਲਾ ਕੀਤਾ ਗਿਆ ਹੈ। ਇਸ ਹਮਲੇ ਵਿਚ 38 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਕਈ ਲੋਕ ਜ਼ਖਮੀ ਵੀ ਹੋਏ ਹਨ। ਇਹ ਘਟਨਾ ਖੈਬਰ ਪਖਤੂਨਖਵਾ ਦੀ ਕੁਰੱਮ ਘਾਟੀ ਦੀ ਹੈ। ਵੈਨ ਪੇਸ਼ਾਵਰ ਤੋਂ ਕੁਰੱਮ ਵੱਲ ਜਾ ਰਹੀ ਸੀ। ਕੁੱਰਮ ਦੇ ਡੀਪੀਓ ਮੁਤਾਬਕ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਰਾਤ ਨੂੰ ਖੈਬਰ ਪਖਤੂਨਖਵਾ ਸੂਬੇ ਦੇ ਬੰਨੂ ਜ਼ਿਲੇ 'ਚ ਫੌਜ ਦੀ ਇਕ ਚੌਕੀ 'ਤੇ ਆਤਮਘਾਤੀ ਹਮਲਾ ਹੋਇਆ ਸੀ। ਇਸ ਹਮਲੇ ਵਿਚ 12 ਪਾਕਿਸਤਾਨੀ ਸੈਨਿਕ ਮਾਰੇ ਗਏ ਸਨ। ਉਥੇ ਹੀ ਛੇ ਅੱਤਵਾਦੀ ਵੀ ਮਾਰੇ ਗਏ।
ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਅੱਤਵਾਦੀਆਂ ਨੇ ਗੱਡੀ ਨੂੰ ਚੈਕ ਪੋਸਟ ਦੀ ਕੰਧ ਨਾਲ ਟਕਰਾਇਆ ਅਤੇ ਉਸ 'ਚ ਰੱਖੇ ਵਿਸਫੋਟਕ ਨੂੰ ਧਮਾਕਾ ਕਰ ਦਿੱਤਾ। ਇਸ ਧਮਾਕੇ 'ਚ 12 ਜਵਾਨ ਸ਼ਹੀਦ ਹੋ ਗਏ ਸਨ। ਜਵਾਬੀ ਕਾਰਵਾਈ 'ਚ ਫੌਜ ਨੇ ਵੀ 6 ਅੱਤਵਾਦੀਆਂ ਨੂੰ ਮਾਰ ਦਿੱਤਾ।
Get all latest content delivered to your email a few times a month.