IMG-LOGO
ਹੋਮ ਹਰਿਆਣਾ: ਹਰਿਆਣਾ# ਮੁੱਖ ਮੰਤਰੀ ਸੈਣੀ ਦੇ ਪ੍ਰੋਗਰਾਮ ਦੌਰਾਨ ਬਿਜਲੀ ਗੁੱਲ: ਰਾਸ਼ਟਰੀ...

ਹਰਿਆਣਾ# ਮੁੱਖ ਮੰਤਰੀ ਸੈਣੀ ਦੇ ਪ੍ਰੋਗਰਾਮ ਦੌਰਾਨ ਬਿਜਲੀ ਗੁੱਲ: ਰਾਸ਼ਟਰੀ ਗੀਤ ਗਾਉਂਦੇ ਸਮੇਂ ਲਾਊਡਸਪੀਕਰ ਹੋਇਆ ਬੰਦ

Admin User - Nov 21, 2024 03:16 PM
IMG

.

ਸਿਰਸਾ- ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿੱਚ ਅੱਜ ਵੀਰਵਾਰ (21 ਨਵੰਬਰ) ਨੂੰ ਸੀਐਮ ਨਾਇਬ ਸਿੰਘ ਸੈਣੀ ਮੈਡੀਕਲ ਕਾਲਜ ਦੇ ਨਿਰਮਾਣ ਦੇ ਭੂਮੀ ਪੂਜਨ ਪ੍ਰੋਗਰਾਮ ਵਿੱਚ ਹਿੱਸਾ ਲੈਣ ਪਹੁੰਚੇ। ਪ੍ਰੋਗਰਾਮ 'ਚ ਰਾਸ਼ਟਰੀ ਗੀਤ ਦੇ ਦੌਰਾਨ ਅਚਾਨਕ ਬਿਜਲੀ ਗੁੱਲ ਹੋ ਗਈ। ਇਸ ਕਾਰਨ ਰਾਸ਼ਟਰੀ ਗੀਤ ਵਿੱਚ ਮਾਮੂਲੀ ਵਿਘਨ ਪਿਆ। ਹਾਲਾਂਕਿ ਬਿਜਲੀ ਕੱਟ ਤੋਂ ਬਾਅਦ ਮੌਕੇ 'ਤੇ ਮੌਜੂਦ ਮੁੱਖ ਮੰਤਰੀ ਅਤੇ ਹੋਰਾਂ ਨੇ ਬਿਨਾਂ ਲਾਊਡਸਪੀਕਰ ਤੋਂ ਰਾਸ਼ਟਰੀ ਗੀਤ ਗਾਇਆ। ਇਸ ਪ੍ਰੋਗਰਾਮ ਵਿੱਚ ਮੈਡੀਕਲ ਕਾਲਜ ਦੇ ਭੂਮੀ ਪੂਜਨ ਦੇ ਨਾਲ-ਨਾਲ ਸੀਐਮ ਸੈਣੀ ਨੇ 5 ਏਕੜ ਵਿੱਚ ਕੈਂਸਰ ਹਸਪਤਾਲ ਬਣਾਉਣ ਦਾ ਐਲਾਨ ਵੀ ਕੀਤਾ।

ਦੱਸ ਦਈਏ ਕਿ ਸਿਰਸਾ ਦੇ ਮਿੰਨੀ ਬਾਈਪਾਸ 'ਤੇ 22 ਏਕੜ ਜ਼ਮੀਨ 'ਤੇ ਮੈਡੀਕਲ ਕਾਲਜ ਬਣਨ ਜਾ ਰਿਹਾ ਹੈ। ਮੈਡੀਕਲ ਕਾਲਜ 2 ਸਾਲਾਂ ਵਿੱਚ ਬਣ ਕੇ ਤਿਆਰ ਹੋ ਜਾਵੇਗਾ। ਪ੍ਰੋਗਰਾਮ 'ਚ ਸਿਹਤ ਮੰਤਰੀ ਆਰਤੀ ਰਾਓ, ਹਲਕਾ ਸੁਪਰੀਮੋ ਗੋਪਾਲ ਕਾਂਡਾ, ਸਾਬਕਾ ਰਾਜਪਾਲ ਪ੍ਰੋ. ਗਣੇਸ਼ੀ ਲਾਲ, ਸਿਰਸਾ ਤੋਂ ਕਾਂਗਰਸੀ ਵਿਧਾਇਕ ਗੋਕੁਲ ਸੇਤੀਆ, ਸਿਰਸਾ ਦੀ ਸਾਬਕਾ ਸੰਸਦ ਮੈਂਬਰ ਸੁਨੀਤਾ ਦੁੱਗਲ, ਸੀਨੀਅਰ ਭਾਜਪਾ ਆਗੂ ਗੋਬਿੰਦ ਕਾਂਡਾ ਵੀ ਮੌਜੂਦ ਸਨ।

ਸੰਤ ਸਰਸੈਣ ਨਾਥ ਸਰਕਾਰੀ ਮੈਡੀਕਲ ਕਾਲਜ, ਸਿਰਸਾ ਦੇ ਭੂਮੀ ਪੂਜਨ ਮੌਕੇ, ਸੀਐਮ ਸੈਣੀ ਨੇ ਸਭ ਤੋਂ ਪਹਿਲਾਂ ਗੁਰੂ ਗੋਰਖਨਾਥ ਜੀ ਦੇ ਚੇਲੇ ਸੰਤ ਸਰਸੈਨ ਨਾਥ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰੋਗਰਾਮ 'ਚ ਮੌਜੂਦ ਲੋਕਾਂ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਸੀਐਮ ਸੈਣੀ ਨੇ ਕਿਹਾ ਕਿ 21 ਏਕੜ ਵਿੱਚ ਬਣ ਰਹੇ ਇਸ ਮੈਡੀਕਲ ਕਾਲਜ ’ਤੇ 1010 ਕਰੋੜ ਰੁਪਏ ਦੀ ਲਾਗਤ ਆਵੇਗੀ।

ਸੀਐਮ ਨੇ ਕਿਹਾ ਕਿ ਇਸ ਕਾਲਜ ਵਿੱਚ ਐਮਬੀਬੀਐਸ ਲਈ 100 ਮੈਡੀਕਲ ਸੀਟਾਂ ਹੋਣਗੀਆਂ। ਇਸ ਦੇ ਨਾਲ ਹੀ ਮੈਡੀਕਲ ਕਾਲਜ ਕੈਂਪਸ ਵਿੱਚ 5.5 ਏਕੜ ਜ਼ਮੀਨ ਵਿੱਚ ਆਧੁਨਿਕ ਕੈਂਸਰ ਇਲਾਜ ਕੇਂਦਰ ਸਥਾਪਿਤ ਕੀਤਾ ਜਾਵੇਗਾ।


ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਮੈਡੀਕਲ ਕਾਲਜਾਂ ਦੀ ਗਿਣਤੀ ਹੁਣ 15 ਤੱਕ ਪਹੁੰਚ ਗਈ ਹੈ। ਸਾਡੀ ਸਰਕਾਰ ਨੇ ਰਾਜ ਵਿੱਚ ਨਿਰੋਗੀ ਹਰਿਆਣਾ ਯੋਜਨਾ ਸ਼ੁਰੂ ਕੀਤੀ ਹੈ। ਹਰ ਗਰੀਬ ਨੂੰ ਮੁਫਤ ਸਿਹਤ ਸਹੂਲਤਾਂ ਮਿਲ ਰਹੀਆਂ ਹਨ। ਪ੍ਰਧਾਨ ਮੰਤਰੀ ਮੋਦੀ ਬਜ਼ੁਰਗਾਂ ਦੇ ਇਲਾਜ ਲਈ ਚਿੰਤਤ ਹਨ, ਇਸ ਲਈ ਬਜ਼ੁਰਗਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਮੌਕੇ ਸੀ.ਐਮ ਸੈਣੀ ਨੇ ਕਿਸਾਨਾਂ ਨੂੰ ਵਿਸ਼ੇਸ਼ ਅਪੀਲ ਕੀਤੀ ਕਿ ਕੀਟਨਾਸ਼ਕ ਸਿਹਤ ਲਈ ਹਾਨੀਕਾਰਕ ਹਨ। ਸਾਰੇ ਕਿਸਾਨਾਂ ਨੂੰ ਕੀਟਨਾਸ਼ਕਾਂ ਦੀ ਵਰਤੋਂ ਘਟਾ ਕੇ ਕੁਦਰਤੀ ਖੇਤੀ ਦਾ ਰਾਹ ਅਪਨਾਉਣਾ ਚਾਹੀਦਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.