ਤਾਜਾ ਖਬਰਾਂ
.
ਜਲੰਧਰ- ਉੱਤਰ ਪ੍ਰਦੇਸ਼ ਦੇ ਮਥੁਰਾ ਸਥਿਤ ਸ਼੍ਰੀ ਬਾਂਕੇ ਬਿਹਾਰੀ ਮੰਦਿਰ ਦੇ ਦਰਸ਼ਨਾਂ ਲਈ ਗਏ ਜਲੰਧਰ ਦੇ ਇੱਕ ਵਿਅਕਤੀ ਦੀ ਪੂਜਾ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 72 ਸਾਲਾ ਰਣਧੀਰ ਤਲਵਾੜ ਵਜੋਂ ਹੋਈ ਹੈ। ਰਣਧੀਰ ਤਲਵਾਰ ਦੀ ਮੌਤ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਰਣਧੀਰ ਤਲਵਾਰ ਦੀ ਮੌਤ ਹੁੰਦੀ ਨਜ਼ਰ ਆ ਰਹੇ ਹਨ।
ਘਟਨਾ ਦੇ ਸਮੇਂ ਮ੍ਰਿਤਕ ਰਣਧੀਰ ਕੁਮਾਰ ਵੀਆਈਪੀ ਗੈਲਰੀ ਵਿੱਚ ਦਰਸ਼ਨਾਂ ਲਈ ਖੜੇ ਸੀ। ਰਣਧੀਰ ਕੁਮਾਰ ਨੂੰ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਰਣਧੀਰ ਦੀ ਮੌਤ ਮੰਦਰ ਦੇ ਸੀਸੀਟੀਵੀ 'ਚ ਕੈਦ ਹੋ ਗਈ। ਪਤਾ ਲੱਗਾ ਹੈ ਕਿ ਉਸ ਦੀ ਮੌਤ ਸਿਰਫ 5 ਸਕਿੰਟਾਂ ਦੇ ਅੰਦਰ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ 72 ਸਾਲਾ ਰਣਧੀਰ ਤਲਵਾੜ ਆਪਣੇ ਜਵਾਈ ਸੰਜੇ ਅਤੇ ਬੇਟੀ ਰੀਨਾ ਦੇ ਨਾਲ ਸ਼੍ਰੀ ਕ੍ਰਿਸ਼ਨ ਅਤੇ ਸ਼੍ਰੀ ਰਾਧਾ ਰਾਣੀ ਦੇ ਦਰਸ਼ਨਾਂ ਲਈ ਵ੍ਰਿੰਦਾਵਨ ਅਤੇ ਮਥੁਰਾ ਗਏ ਹੋਏ ਸਨ। ਮੰਗਲਵਾਰ ਸ਼ਾਮ ਨੂੰ ਰਣਧੀਰ ਆਪਣੇ ਪਰਿਵਾਰ ਨਾਲ ਸ਼੍ਰੀ ਬਾਂਕੇ ਬਿਹਾਰੀ ਮੰਦਿਰ ਵਿੱਚ ਮੱਥਾ ਟੇਕਣ ਲਈ ਵੀਆਈਪੀ ਗੈਲਰੀ ਵਿੱਚ ਸਨ।
ਰਣਧੀਰ ਨੇ ਦਰਸ਼ਨ ਲਈ ਆਪਣਾ ਸਿਰ ਝੁਕਾਇਆ ਹੀ ਸੀ ਕਿ ਉਹ ਦੁਬਾਰਾ ਸਿਰ ਨਾ ਚੁੱਕ ਸਕਿਆ ਅਤੇ ਡਿੱਗ ਪਿਆ। ਪਿੱਛੇ ਖੜ੍ਹੇ ਵਿਅਕਤੀ ਨੇ ਕਿਸੇ ਤਰ੍ਹਾਂ ਰਣਧੀਰ ਨੂੰ ਸੰਭਾਲਿਆ ਅਤੇ ਮੰਦਰ ਪ੍ਰਸ਼ਾਸਨ ਦੀ ਮਦਦ ਨਾਲ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਰਣਧੀਰ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੋ ਸਕਦੀ ਹੈ।
Get all latest content delivered to your email a few times a month.