ਤਾਜਾ ਖਬਰਾਂ
.
ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤ ਚੁੱਕੇ ਡੋਨਾਲਡ ਟਰੰਪ ਨੇ ਦੁਨੀਆਂ ਨੂੰ ਅਲਟੀਮੇਟਮ ਦੇ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਸਾਲ ਉਹ ਸਰਕਾਰ ‘ਚ ਆਉਂਦੇ ਹੀ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਵਿੱਚ ਨੈਸ਼ਨਲ ਐਮਰਜੰਸੀ ਲਾਗੂ ਕਰਨਗੇ ਤੇ ਜੇਕਰ ਇਸ ਲਈ ਸੈਨਾ ਦੀ ਮਦਦ ਵੀ ਲੈਣੀ ਪਈ ਤਾਂ ਇਸ ਤੋਂ ਵੀ ਪਿੱਛੇ ਨਹੀਂ ਹਟਾਂਗੇ।
ਟਰੰਪ ਨੇ ਸੋਸ਼ਲ ਮੀਡੀਆ ਟਰੁੱਥ ਤੇ ਜੁਡੀਸ਼ੀਅਲ ਵਾਚ ਦੇ ਪ੍ਰਧਾਨ ਟਾਮ ਫਿਟਨ ਦੀ ਪੋਸਟ ਤੇ ‘ਸਹੀ’ (TRUE) ਲਿੱਖ ਕੇ ਇਸ ਦੀ ਪੁਸ਼ਟੀ ਕੀਤੀ ਹੈ। ਟਾਮ ਫਿਟਨੇ ਨੇ ਲਿਖਿਆ- ਚੰਗੀ ਖ਼ਬਰ, ਰਿਪੋਰਟਾਂ ਆ ਰਹੀਆਂ ਹਨ ਕਿ @RealDonaldTrump ਪ੍ਰਸ਼ਾਸਨ ਨੈਸ਼ਨਲ ਐਮਰਜੈਂਸੀ ਦੀ ਘੋਸ਼ਣਾ ਕਰਨ ਨੂੰ ਤਿਆਰ ਹੈ ਤੇ ਵੱਡੇ ਪੈਮਾਨੇ ਤੇ ਮਾਸ ਡਿਪੋਰਟੇਸ਼ਨ ਪ੍ਰੋਗਰਾਮ ਲਈ ਸੈਨਿਕ ਸੰਪਤੀ ਦਾ ਇਸਤੇਮਾਲ ਕਰਨਗੇ। ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਟਰੰਪ ਨੇ TRUE ਲਿਖਿਆ।
ਡੋਨਾਲਡ ਟਰੰਪ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਉਹ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ‘ਚੋਂ ਬਾਹਰ ਕੱਢਣ ਲਈ ਕਿਸੇ ਵੀ ਹੱਦ ਤੱਕ ਜਾਣਗੇ, ਉਨ੍ਹਾਂ ਨੇ ਕਿਹਾ ਕਿ ਉਹ 20 ਜਨਵਰੀ 2025 ਨੂੰ ਰਾਸ਼ਟਰਪਤੀ ਬਣਦੇ ਹੀ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਲਈ ਸੈਨਾ ਦਾ ਸਹਾਰਾ ਲੈਣਗੇ।
ਉਨ੍ਹਾਂ ਨੇ ਕਿਹਾ ਕਿ ਮੈਂ ਸ਼ਹਿਰ ਤੇ ਕਸਬਿਆਂ ਨੂੰ ਬਚਾਵਾਂਗਾ, ਜਿਨ੍ਹਾਂ ਨੂੰ ਇਨ੍ਹਾਂ ਘਾਤਕ ਅਪਰਾਧੀਆਂ ਨੇ ਘੇਰ ਲਿਆ ਹੈ ਤੇ ਅਸੀਂ ਇਨ੍ਹਾਂ ਅਪਰਾਧੀਆਂ ਨੂੰ ਜੇਲ੍ਹ ਭੇਜਾਂਗੇ, ਫਿਰ ਜਿੰਨੀ ਜਲਦੀ ਹੋ ਸਕੇ, ਇਨ੍ਹਾਂ ਨੂੰ ਦੇਸ਼ ‘ਚੋਂ ਬਾਹਰ ਕੱਢਾਂਗੇ।
Get all latest content delivered to your email a few times a month.