IMG-LOGO
ਹੋਮ ਪੰਜਾਬ, ਚੰਡੀਗੜ੍ਹ, 🔺 ਮੰਤਰੀਆਂ ਦੇ ਕੈਂਪਸ 'ਚ 926 ਨੰਬਰ ਕੋਠੀ 'ਤੇ ਕਿਸ...

🔺 ਮੰਤਰੀਆਂ ਦੇ ਕੈਂਪਸ 'ਚ 926 ਨੰਬਰ ਕੋਠੀ 'ਤੇ ਕਿਸ ਦਾ ਕਬਜ਼ਾ ! ਤੇ ਕੀ ਚੱਲ ਰਹੀਆਂ ਚਰਚਾਵਾਂ?

Admin User - Nov 17, 2024 09:44 AM
IMG

.

ਚੰਡੀਗੜ੍ਹ- ਚੰਡੀਗੜ੍ਹ ਦੇ ਸੈਕਟਰ 39 'ਚ ਮੰਤਰੀਆਂ ਦੀਆਂ ਕੋਠੀਆਂ ਦੇ ਕੈਂਪਸ ਵਿੱਚ ਕੋਠੀ ਨੰਬਰ 926 ਤੇ ਕਬਜ਼ੇ ਨੂੰ ਲੈ ਕੇ ਅਜੇ ਤੱਕ ਰਹੱਸ ਬਣਿਆ ਹੋਇਆ ਹੈ । ਭਾਵੇਂ ਕਿ ਇਹ ਕੋਠੀ ਮੁੱਖ ਮੰਤਰੀ ਦੇ ਕੋਟੇ ਵਿੱਚੋਂ ਉਹਨਾਂ ਦੇ ਦਫਤਰ ਚ ਆਊਟਸੋਰਸ ਨੂੰ ਏਜੰਸੀ ਰਾਹੀਂ ਨਿਯੁਕਤ ਕੀਤੇ ਗਏ ਮੀਡੀਆ ਡਾਇਰੈਕਟਰ ਨਵਨੀਤ ਸਿੰਘ ਵਧਵਾ ਨੂੰ ਦਿੱਤੀ ਗਈ ਸੀ । ਪਰ ਉਹਨਾਂ ਦੀ ਮੁੱਖ ਮੰਤਰੀ ਦਫਤਰ ਚੋਂ ਛੁੱਟੀ ਹੋਏ ਨੂੰ ਤਿੰਨ ਮਹੀਨੇ ਹੋ ਗਏ ਹਨ ,ਪਰ ਅਜੇ ਤੱਕ ਉਹ ਸਰਕਾਰੀ ਕੋਠੀ ਵਿੱਚ ਰਹਿ ਰਹੇ ਹਨ ।ਚਰਚਾਵਾਂ ਇਹ ਵੀ ਹਨ   ਕੀ ਮੁੱਖ ਮੰਤਰੀ ਦਫਤਰ ਚ ਉਸਦੀ ਵਾਪਸੀ ਤਾਂ ਨਹੀਂ ਹੋ ਰਹੀ ਜਾਂ ਫਿਰ ਮੁੱਖ ਮੰਤਰੀ ਦਫਤਰ ਦਾ ਉਸ ਪਾਸ ਕੋਈ ਅਜਿਹਾ ਰਹੱਅਸ  ਹੈ ,ਜਿਸ ਕਾਰਨ ਉਸ ਤੋਂ ਕੋਠੀ ਨਹੀਂ ਖਾਲੀ ਕਰਵਾਈ ਗਈ । ਜਦਕਿ ਪਿਛਲੇ ਸਮੇਂ ਦੌਰਾਨ ਕੈਬਨਿਟ ਚੋਂ ਛੁੱਟੀ ਕੀਤੇ ਜਾਣ ਵਾਲੇ  ਮੰਤਰੀਆਂ ਤੋਂ ਤੁਰੰਤ ਕੋਠੀਆਂ ਖਾਲੀ ਕਰਵਾਈਆਂ ਕਈਆਂ ਸਨ ।ਇਥੋਂ ਤੱਕ ਕਿ PWD  ਵਿਭਾਗ ਦੇ ਅਧਿਕਾਰੀ ਤੁਰੰਤ ਕੋਠੀ ਖਾਲੀ ਕਰਨ ਦਾ ਨੋਟਿਸ ਹੀ ਨਹੀਂ ਭੇਜਦੇ ਰਹੇ ਸਗੋਂ ਕਬਜ਼ਾ ਲੈਣ ਲਈ ਤੇ ਸਰਕਾਰੀ ਸਮਾਨ ਦੀ ਅਸੈਸਮੈਂਟ ਕਰਨ ਲਈ ਇੱਕ ਟੀਮ ਵੀ ਭੇਜ ਦਿੰਦੇ ਸਨ। ਇਥੇ ਇਹ ਵੀ ਦੱਸਣਾ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਅਤਿ ਨਜਦੀਕੀ ਸਾਥੀ ਮਨਜੀਤ ਸਿੰਘ ਸਿੱਧੂ ਨੂੰ ਵੀ ਮੁੱਖ ਮੰਤਰੀ ਵੱਲੋਂ ਆਪਣਾ ਓਐਸਡੀ ਲਗਾਇਆ ਗਿਆ ਸੀ ਤੇ ਜਿਉਂ ਹੀ ਉਸ ਨੂੰ ਹਟਾਇਆ ਗਿਆ ਤਾਂ ਉਸ ਤੋਂ ਵੀ ਇੱਕ ਹਫਤੇ ਵਿੱਚ ਹੀ PWD  ਵਿਭਾਗ ਨੇ ਕੋਠੀ ਖਾਲੀ ਕਰਵਾ ਲਈ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.