IMG-LOGO
ਹੋਮ ਖੇਡਾਂ: ਭਾਰਤੀ ਖਿਡਾਰੀ ਰੋਹਿਤ ਸ਼ਰਮਾ ਦੇ ਘਰ ਗੂੰਜੀਆਂ ਕਿਲਕਾਰੀਆਂ, ਦੂਜੀ ਵਾਰ...

ਭਾਰਤੀ ਖਿਡਾਰੀ ਰੋਹਿਤ ਸ਼ਰਮਾ ਦੇ ਘਰ ਗੂੰਜੀਆਂ ਕਿਲਕਾਰੀਆਂ, ਦੂਜੀ ਵਾਰ ਬਣੇ ਪਿਤਾ, ਪਤਨੀ ਰਿਤਿਕਾ ਨੇ ਪੁੱਤਰ ਨੂੰ ਦਿੱਤਾ ਜਨਮ

Admin User - Nov 16, 2024 07:02 PM
IMG

.

ਨਵੀਂ ਦਿੱਲੀ- ਟੀਮ ਇੰਡੀਆ ਦੇ ਟੈਸਟ ਅਤੇ ਵਨਡੇ ਕਪਤਾਨ ਰੋਹਿਤ ਸ਼ਰਮਾ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ। ਜੀ ਹਾਂ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੂਜੀ ਵਾਰ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਰਿਤਿਕਾ ਸਜਦੇਹ ਨੇ 15 ਨਵੰਬਰ ਦੇਰ ਰਾਤ ਇੱਕ ਬੇਟੇ ਨੂੰ ਜਨਮ ਦਿੱਤਾ। ਰੋਹਿਤ ਨੇ ਆਪਣੇ ਬੱਚੇ ਦੇ ਜਨਮ ਲਈ ਟੀਮ ਇੰਡੀਆ ਤੋਂ ਬ੍ਰੇਕ ਲਿਆ ਸੀ। ਉਹ ਟੀਮ ਨਾਲ ਆਸਟ੍ਰੇਲੀਆ ਵੀ ਨਹੀਂ ਪਹੁੰਚੇ। ਹਾਲਾਂਕਿ ਬੇਟੇ ਦੇ ਜਨਮ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਉਹ 22 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਪਰਥ ਟੈਸਟ 'ਚ ਖੇਡ ਸਕਦੇ ਹਨ।ਦੱਸ ਦੇਈੇਏ ਕਿ ਰੋਹਿਤ ਸ਼ਰਮਾ ਦਾ 13 ਦਸੰਬਰ 2015 ਨੂੰ ਰਿਤਿਕਾ ਸਜਦੇਹ ਨਾਲ ਵਿਆਹ ਹੋਇਆ ਸੀ। 30 ਦਸੰਬਰ 2018 ਨੂੰ ਰਿਤਿਕਾ ਨੇ ਪਹਿਲੇ ਬੱਚੇ ਯਾਨੀ ਬੇਟੀ ਸਮਾਇਰਾ ਨੂੰ ਜਨਮ ਦਿੱਤਾ। ਸਮਾਇਰਾ ਹੁਣ 5 ਸਾਲ ਦੀ ਹੈ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਟੀਮ ਇੰਡੀਆ ਦੇ ਬੱਲੇਬਾਜ਼ ਕੇਐਲ ਰਾਹੁਲ ਵੀ ਜਲਦੀ ਹੀ ਪਿਤਾ ਬਣਨ ਜਾ ਰਹੇ ਹਨ। ਉਨ੍ਹਾਂ ਦਾ ਪਿਛਲੇ ਸਾਲ ਜਨਵਰੀ 'ਚ ਬਾਲੀਵੁੱਡ ਅਭਿਨੇਤਰੀ ਆਥੀਆ ਸ਼ੈੱਟੀ ਨਾਲ ਵਿਆਹ ਹੋਇਆ ਸੀ। ਖਬਰਾਂ ਮੁਤਾਬਕ ਰਾਹੁਲ ਜਨਵਰੀ 2025 'ਚ ਪਿਤਾ ਬਣ ਸਕਦੇ ਹਨ। ਇਸ ਸਾਲ ਜਨਵਰੀ 'ਚ ਵਿਰਾਟ ਕੋਹਲੀ ਵੀ ਦੂਜੀ ਵਾਰ ਪਿਤਾ ਬਣੇ ਸਨ। ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਬੇਟੇ ਅਕੇ ਨੂੰ ਜਨਮ ਦਿੱਤਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.