ਤਾਜਾ ਖਬਰਾਂ
.
ਅਮਰੀਕੀ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਡੋਨਾਲਡ ਟਰੰਪ ਰਾਸ਼ਟਰਪਤੀ ਬਿਡੇਨ ਨੂੰ ਮਿਲਣ ਲਈ ਬੁੱਧਵਾਰ ਰਾਤ ਨੂੰ ਵ੍ਹਾਈਟ ਹਾਊਸ ਪਹੁੰਚੇ। ਇੱਥੇ ਦੋਵਾਂ ਆਗੂਆਂ ਨੇ ਇੱਕ ਦੂਜੇ ਨਾਲ ਹੱਥ ਮਿਲਾਇਆ। ਮੁਲਾਕਾਤ ਦੌਰਾਨ ਬਿਡੇਨ ਨੇ ਟਰੰਪ ਨੂੰ ਰਾਸ਼ਟਰਪਤੀ ਚੋਣ 'ਚ ਜਿੱਤ 'ਤੇ ਵਧਾਈ ਦਿੱਤੀ। ਸੱਤਾ ਦੇ ‘ਸੁਚਾਰੂ ਪਰਿਵਰਤਨ’ ਦੇ ਮੁੱਦੇ ਨੂੰ ਵੀ ਦੁਹਰਾਇਆ। ਦੱਸ ਦੇਈਏ ਕਿ ਅਮਰੀਕਾ ਵਿਚ ਇਹ ਪਰੰਪਰਾ ਰਹੀ ਹੈ ਕਿ ਚੋਣਾਂ ਤੋਂ ਬਾਅਦ ਮੌਜੂਦਾ ਰਾਸ਼ਟਰਪਤੀ ਵ੍ਹਾਈਟ ਹਾਊਸ ਵਿਚ ਅਗਲੇ ਰਾਸ਼ਟਰਪਤੀ ਨਾਲ ਰਸਮੀ ਮੁਲਾਕਾਤ ਕਰਦਾ ਹੈ। ਇਸ ਮੀਟਿੰਗ ਨੂੰ ਸੱਤਾ ਸੌਂਪਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ, ਜਦੋਂ ਡੋਨਾਲਡ ਟਰੰਪ 2020 ਵਿੱਚ ਜੋ ਬਿਡੇਨ ਤੋਂ ਰਾਸ਼ਟਰਪਤੀ ਚੋਣ ਹਾਰ ਗਏ ਸਨ, ਤਾਂ ਉਨ੍ਹਾਂ ਨੇ ਬਿਡੇਨ ਨੂੰ ਮੀਟਿੰਗ ਲਈ ਸੱਦਾ ਨਹੀਂ ਦਿੱਤਾ ਸੀ।
Get all latest content delivered to your email a few times a month.