ਤਾਜਾ ਖਬਰਾਂ
.
ਜਲੰਧਰ- ਭਾਰਤੀ ਹਾਕੀ ਟੀਮ ਦੇ ਖਿਡਾਰੀ ਓਲੰਪੀਅਨ ਅਤੇ ਪੰਜਾਬ ਦੇ ਡੀਐਸਪੀ ਆਕਾਸ਼ਦੀਪ ਸਿੰਘ ਭਾਰਤੀ ਹਾਕੀ ਮਹਿਲਾ ਟੀਮ ਦੀ ਖਿਡਾਰਨ ਮੋਨਿਕਾ ਮਲਿਕ ਨਾਲ ਜਲਦ ਹੀ ਲਾਵਾਂ ਲੈਣ ਜਾ ਰਹੇ ਹਨ। ਅੱਜ ਦੋਵਾਂ ਦੀ ਜਲੰਧਰ 'ਚ ਮੰਗਣੀ ਹੋਈ ਹੈ। ਦੱਸ ਦੇਈਏ ਕਿ ਮੋਨਿਕਾ ਮੂਲ ਰੂਪ ਤੋਂ ਹਰਿਆਣਾ ਦੇ ਸੋਨੀਪਤ ਦੇ ਗੋਹਾਨਾ ਬਲਾਕ ਦੇ ਪਿੰਡ ਗਾਮਦੀ ਦੀ ਰਹਿਣ ਵਾਲੀ ਹੈ। ਇਸ ਦੇ ਨਾਲ ਹੀ ਅਕਾਸ਼ਦੀਪ ਸਿੰਘ ਮੂਲ ਰੂਪ ਵਿੱਚ ਤਰਨਤਾਰਨ ਦੇ ਖਡੂਰ ਸਾਹਿਬ ਦੇ ਪਿੰਡ ਵੀਰੋਵਾਲ ਦਾ ਰਹਿਣ ਵਾਲਾ ਹੈ।
ਆਕਾਸ਼ਦੀਪ ਸਿੰਘ ਅਤੇ ਮੋਨਿਕਾ ਮਲਿਕ ਦਾ ਵਿਆਹ 15 ਨਵੰਬਰ ਨੂੰ ਹੋਵੇਗਾ। ਅੱਜ ਦੋਵਾਂ ਦੀ ਜਲੰਧਰ ਫਗਵਾੜਾ ਹਾਈਵੇਅ 'ਤੇ ਸਥਿਤ ਇਕ ਪ੍ਰਾਈਵੇਟ ਰਿਜ਼ੋਰਟ 'ਚ ਮੰਗਣੀ ਹੋ ਗਈ। ਦੋਵਾਂ ਖਿਡਾਰੀਆਂ ਦੇ ਪਰਿਵਾਰ ਸ਼ਗਨ ਸਮਾਰੋਹ ਲਈ ਜਲੰਧਰ ਪਹੁੰਚ ਚੁੱਕੇ ਹਨ। ਕੱਲ੍ਹ ਯਾਨੀ ਮੰਗਲਵਾਰ ਨੂੰ ਆਕਾਸ਼ਦੀਪ ਦੇ ਘਰ ਪਾਠ ਦਾ ਆਯੋਜਨ ਕੀਤਾ ਗਿਆ ਸੀ। 15 ਨਵੰਬਰ ਨੂੰ ਹੋਣ ਵਾਲਾ ਇਹ ਵਿਆਹ ਸਰਹਿੰਦ ਹਾਈਵੇਅ 'ਤੇ ਸਥਿਤ ਇੱਕ ਨਿੱਜੀ ਰਿਜ਼ੋਰਟ ਲਾਂਡਰਾ ਵਿਖੇ ਹੋਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਅਕਾਸ਼ਦੀਪ ਸਿੰਘ ਪੰਜਾਬ ਪੁਲੀਸ ਵਿੱਚ ਡੀਐਸਪੀ ਵਜੋਂ ਤਾਇਨਾਤ ਹੈ। ਉਨ੍ਹਾਂ ਦੀ ਨਿਯੁਕਤੀ ਪਿਛਲੇ ਸਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤੀ ਸੀ। ਜਦਕਿ ਮੋਨਿਕਾ ਮਲਿਕ ਭਾਰਤੀ ਰੇਲਵੇ 'ਚ ਕੰਮ ਕਰ ਰਹੀ ਹੈ।
Get all latest content delivered to your email a few times a month.