ਤਾਜਾ ਖਬਰਾਂ
.
ਚੰਡੀਗੜ੍ਹ- ਉੱਘੇ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਪ੍ਰਧਾਨ ਚੰਡੀਗੜ੍ਹ ਲੰਬੜਦਾਰ ਯੂਨੀਅਨ ਅਤੇ ਸਾਬਕਾ ਡਾਇਰੈਕਟਰ ਪੰਜਾਬ ਮੰਡੀ ਬੋਰਡ ਨੇ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਅੰਦਰ ਹਰਿਆਣਾ ਨੂੰ ਵਿਧਾਨ ਸਭਾ ਬਣਾਉਣ ਲਈ ਦਸ ਏਕੜ ਜ਼ਮੀਨ ਦਿੱਤੇ ਜਾਣ ਦੀ ਤਜਵੀਜ਼ ਦਾ ਸਖ਼ਤੀ ਨਾਲ਼ ਵਿਰੋਧ ਕੀਤਾ ਗਿਆ ਹੈ ।
ਬਡਹੇੜੀ ਨੇ ਕਿਹਾ ਕਿ ਚੰਡੀਗੜ੍ਹ ਸ਼ਹਿਰ ਪੰਜਾਬ ਦੀ ਰਾਜਧਾਨੀ ਲਾ ਪੰਜਾਬੀ ਬੋਲਣ ਵਾਲੇ ਪੰਜਾਬੀ ਅਤੇ ਸਿੱਖ ਬਹੁਗਿਣਤੀ ਵਾਲ਼ੇ 50 ਪਿੰਡਾਂ ਦੀ ਵਾਹੀਯੋਗ ਜ਼ਮੀਨ ਕੌਡੀਆਂ ਦੇ ਭਾਅ ਗ੍ਰਹਿਣ ਕਰਕੇ ਅਤੇ 28 ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਸੀ ਉਸ ਵਕਤ ਹਰਿਆਣਾ ਦਾ ਕਿਧਰੇ ਨਾਂ ਨਿਸ਼ਾਨ ਤੱਕ ਨਹੀਂ ਸੀ । ਜਦੋਂ ਭਾਸ਼ਾ ਦੇ ਆਧਾਰ ‘ਤੇ ਸੂਬਾ ਬਣਾਏ ਗਏ ਉੱਦੋ ਪੰਜਾਬੀਆਂ ਨੂੰ ਪੰਜਾਬੀ ਸੂਬਾ ਬਣਾਉਣ ਲਈ ਵੀ ਸੰਘਰਸ਼ ਕਰਨਾ ਪਿਆ ਸੀ ਪਰ ਉਸ ਵਕਤ ਧੱਕਾ ਕੀਤਾ ਗਿਆ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੋਣ ਦੇ ਬਾਵਜੂਦ ਬਾਹਰ ਕਰਕੇ ਕੇਂਦਰੀ ਸ਼ਾਸ਼ਤ ਪ੍ਰਦੇਸ਼ ਬਣਾ ਦਿੱਤਾ ਗਿਆ । ਇੱਥੇ ਇਹ ਜ਼ਿਕਰਯੋਗ ਹੈ ਕਿ ਉੱਦੋਂ ਕੇਵਲ ਆਰਜ਼ੀ ਤੌਰ ‘ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣਾਈ ਗਈ ਸੀ ਅਤੇ ਹਰਿਆਣਾ ਨੂੰ ਕੇਂਦਰ ਵੱਲੋਂ ਰਾਜਧਾਨੀ ਬਣਾਉਣ ਲਈ ਹਰਿਆਣਾ ਸੂਬੇ ਦੇ ਅੰਦਰ ਹੀ ਬਣਾ ਕੇ ਦੇਣੀ ਸੀ ਅਤੇ ਚੰਡੀਗੜ੍ਹ ਦਸ ਸਾਲ ਬਾਅਦ ਪੰਜਾਬ ਵਿੱਚ ਸ਼ਾਮਲ ਕਰਨ ਦਾ ਵਾਅਦਾ ਸੀ ਪਰ ਉਹ ਵਾਧਾ ਨਿਭਾਇਆ ਨਾ ਗਿਆ ਜਿਸ ਕਰਕੇ ਪੰਜਾਬੀਆਂ ਨੇ ਬਹੁਤ ਸੰਘਰਸ਼ ਵੀ ਕੀਤੇ ਹੁਣ ਕੇਂਦਰੀ ਸਰਕਾਰ ਪੰਜਾਬ ਨਾਲ਼ ਧੱਕਾ ਕਰ ਹੈ ਹਰਿਆਣਾ ਅੰਦਰ ਭਾਜਪਾ ਨੂੰ ਸਿਆਸੀ ਲਾਹਾ ਪਹੁੰਚਾਉਣ ਲਈ ਹਰਿਆਣਾ ਵਿਧਾਨ ਸਭਾ ਲਈ ਜ਼ਮੀਨ ਦੇਣ ਜਾ ਰਹੀ ਹੈ ਇਸ ਕਾਰਵਾਈ ਨਾਲ਼ ਪੰਜਾਬ ਦਾ ਚੰਡੀਗੜ੍ਹ ‘ਤੇ ਦਾਅਵਾ ਕਮਜ਼ੋਰ ਕਰਨ ਦੀ ਕੋਝੀ ਸਾਜ਼ਿਸ਼ ਵੀ ਹੈ ਪੰਜਾਬ ਇਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ ।
ਬਡਹੇੜੀ ਨੇ ਆਖਿਆ ਕਿ ਕੇਂਦਰ ਸਰਕਾਰ ਅਤੇ ਭਾਜਪਾ ਨੂੰ ਅਜਿਹੀਆਂ ਕਾਰਵਾਈਆਂ ਬੰਦ ਕਰਨੀਆਂ ਚਾਹੀਦੀਆਂ ਹਨ ਪੰਜਾਬ ਅਤੇ ਪੰਜਾਬ ਦੀ ਰਾਜਧਾਨੀ ਅੰਦਰ ਅਮਨ ਸ਼ਾਂਤੀ ਬਣਾਈ ਰੱਖਣ ਲਈ ਹਰਿਆਣਾ ਨੂੰ ਉਸ ਦੇ ਸੂਬੇ ਅੰਦਰ ਰਾਜਧਾਨੀ ਬਣਾਉਣ ਲਈ ਮੱਦਦ ਕਰੇ ਅਤੇ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਕੇ ਹਮੇਸ਼ਾ ਲਈ ਇਸ ਮਸਲੇ ਦਾ ਹੱਲ ਕਰਨ ਦੀ ਕਾਰਵਾਈ ਦੀ ਸ਼ੁਰੂਆਤ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਪੰਜਾਬੀਆਂ ਨੂੰ ਇਨਸਾਫ਼ ਮਿਲ ਸਕੇ । ਕੇਂਦਰ ਨੂੰ ਰਾਜਾਂ ਨਾਲ਼ ਇੱਕੋ ਤਰਾਂ ਦਾ ਵਿਹਾਰ ਕਰਨਾ ਚਾਹੀਦਾ ਹੈ ਪੰਜਾਬ ਨਾਲ਼ ਕਈ ਵਾਰ ਪਹਿਲਾਂ ਵੀ ਕੇਂਦਰੀ ਸਰਕਾਰਾਂ ਵੱਲੋਂ ਭੇਦ ਭਾਵ ਕੀਤੇ ਗਏ ਹਨ ਜਿਸ ਨਾਲ਼ ਪੰਜਾਬ ਅਤੇ ਦੇਸ਼ ਦਾ ਵੀ ਨੁਕਸਾਨ ਹੋਇਆ ਹੈ ਉਹੀ ਗੱਲਾਂ ਮੁੜ ਨਹੀਂ ਦੁਹਰਾਉਣੀਆਂ ਚਾਹੀਦੀਆਂ ।
Get all latest content delivered to your email a few times a month.