ਤਾਜਾ ਖਬਰਾਂ
.
ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਖੁੰਡੇ ਹਲਾਲ ਵਿੱਚ ਲੰਘੀ ਰਾਤ ਪੌਣੇ 9 ਵਜੇ ਦੇ ਕਰੀਬ ਖੇਤਾਂ ਵਿੱਚੋਂ ਝੋਨੇ ਦੀ ਪਰਾਲੀ ਦੀਆਂ ਗੱਠਾਂ ਇਕੱਠੀਆਂ ਕਰਕੇ ਟਰੈਕਟਰ ਰਾਹੀਂ ਲਿੰਕ ਸੜਕ ਤੇ ਚੜ ਰਹੇ ਟਰੈਕਟਰ ਉੱਪਰ ਅਚਾਨਕ ਬਿਜਲੀ ਦੀ ਤਾਰ ਡਿੱਗਣ ਨਾਲ ਟਰੈਕਟਰ ਸਵਾਰ ਤਿੰਨ ਨੌਜਵਾਨ ਮਜ਼ਦੂਰ ਜਖਮੀ ਹੋ ਗਏ।
ਜਿਸ ਵਿੱਚੋਂ ਦੋ ਭੈਣਾਂ ਅਤੇ ਇੱਕ ਭਰਾ ਦਾ ਸਹਾਰਾ, 21 ਸਾਲਾਂ ਦਾ ਨੌਜਵਾਨ ਮਜ਼ਦੂਰ ਆਕਾਸ਼ਦੀਪ ਸਿੰਘ ਨੇਂ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ।
ਇਸ ਹਾਦਸੇ ਵਿੱਚ ਜ਼ਖਮੀ ਦੂਜੇ ਦੋ ਮਜ਼ਦੂਰਾਂ ਨੂੰ ਛੁੱਟੀ ਇਲਾਜ ਤੋਂ ਛੁੱਟੀ ਮਿਲ ਚੁੱਕੀ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇਂ ਦੱਸਿਆ ਕਿ ਮ੍ਰਿਤਕ ਮਜ਼ਦੂਰ, ਬੇਹੱਦ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ। ਇਸ ਦੀ ਮੌਤ ਨਾਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਪ੍ਰੰਤੂ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਯੋਗ ਮੁਆਵਜੇ ਦੀ ਮੰਗ ਕੀਤੀ ਹੈ, ਕਿਉਂਕਿ ਆਕਾਸ਼ਦੀਪ ਪਰਿਵਾਰ ਦਾ ਕਮਾਊ ਪੁੱਤ ਸੀ।
ਕਬਰ ਲਿਖੇ ਜਾਣ ਤੱਕ ਮ੍ਰਿਤਕ ਮਜ਼ਦੂਰ ਆਕਾਸ਼ਦੀਪ ਸਿੰਘ ਦਾ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿੱਚ ਪੋਸਟਮਾਰਟਮ ਹੋ ਰਿਹਾ ਹੈ।
Get all latest content delivered to your email a few times a month.