IMG-LOGO
ਹੋਮ ਚੰਡੀਗੜ੍ਹ: ਚੰਡੀਗੜ੍ਹ ਸੈਕਟਰ 46/47 ਦੀਆਂ ਸੜਕਾਂ 10 ਦਿਨਾਂ ਲਈ ਰਹਿਣਗੀਆਂ ਬੰਦ,...

ਚੰਡੀਗੜ੍ਹ ਸੈਕਟਰ 46/47 ਦੀਆਂ ਸੜਕਾਂ 10 ਦਿਨਾਂ ਲਈ ਰਹਿਣਗੀਆਂ ਬੰਦ, ਨਗਰ ਨਿਗਮ ਨੇ ਲੋਕਾਂ ਨੂੰ ਕੀਤੀ ਅਪੀਲ

Admin User - Oct 16, 2024 08:29 PM
IMG

.

ਚੰਡੀਗੜ੍ਹ- ਚੰਡੀਗੜ੍ਹ ਮਿਉਂਸਪਲ ਕਾਰਪੋਰੇਸ਼ਨ, ਚੰਡੀਗੜ੍ਹ ਸੈਕਟਰ 46/47 ਦੇ ਸਾਈਕਲ ਟ੍ਰੈਕ ਤੋਂ ਲੈ ਕੇ ਸੈਕਟਰ 46/47/31/32 ਦੇ ਛੋਟੇ ਚੌਕ ਤੱਕ 800 mm I/D MS ਪਾਈਪਲਾਈਨ 'ਤੇ ਕੰਮ ਚੱਲ ਰਿਹਾ ਹੈ। ਇਸ ਕਾਰਨ ਸੈਕਟਰ 46/47 ਦੀ ਡਿਵਾਈਡਿੰਗ ਰੋਡ ਨੂੰ ਜਾਣ ਵਾਲੀਆਂ ਸੜਕਾਂ 18 ਅਕਤੂਬਰ ਤੋਂ 28 ਅਕਤੂਬਰ ਤੱਕ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਬੰਦ ਰਹਿਣਗੀਆਂ।

ਨਗਰ ਨਿਗਮ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦੌਰਾਨ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਅਤੇ ਅਸੁਵਿਧਾ ਲਈ ਸਬਰ ਰੱਖਣ। ਇਸ ਪਾਈਪ ਲਾਈਨ ਦੇ ਕੰਮ ਨਾਲ ਸਬੰਧਤ ਸੁਧਾਰਾ ਦਾ ਕੰਮ ਮੁਕੰਮਲ ਹੁੰਦੇ ਹੀ ਸੜਕਾਂ ਨੂੰ ਮੁੜ ਖੋਲ੍ਹ ਦਿੱਤਾ ਜਾਵੇਗਾ।ਨਿਗਮ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਪਾਣੀ ਦੀ ਸਪਲਾਈ ਦੇ ਸੁਚਾਰੂ ਪ੍ਰਬੰਧ ਲਈ ਇਹ ਕੰਮ ਜ਼ਰੂਰੀ ਹੈ ਅਤੇ ਇਸ ਆਰਜ਼ੀ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਲੋਕਾਂ ਤੋਂ ਸਹਿਯੋਗ ਦੀ ਉਮੀਦ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.