ਤਾਜਾ ਖਬਰਾਂ
.
ਮੁੰਬਈ- ਵੱਡੇ ਉਦਯੋਗਪਤੀ ਰਤਨ ਟਾਟਾ ਦੀ ਮੌਤ ਤੋਂ ਬਾਅਦ ਗਰੁੱਪ ਦੇ ਸਭ ਤੋਂ ਵੱਡੇ ਹਿੱਸੇਦਾਰ 'ਟਾਟਾ ਟਰੱਸਟ' ਦੀ ਕਮਾਨ ਮਤਰੇਏ ਭਰਾ ਨੋਏਲ ਟਾਟਾ ਨੂੰ ਸੌਂਪ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਮੁੰਬਈ 'ਚ ਹੋਈ ਬੈਠਕ 'ਚ ਨੋਏਲ ਦੇ ਨਾਂ 'ਤੇ ਸਹਿਮਤੀ ਬਣੀ। ਨੋਏਲ ਟਾਟਾ ਆਪਣੇ ਪਰਿਵਾਰਕ ਸਬੰਧਾਂ ਅਤੇ ਸਮੂਹ ਦੀਆਂ ਕਈ ਕੰਪਨੀਆਂ ਵਿੱਚ ਸ਼ਮੂਲੀਅਤ ਕਾਰਨ ਟਾਟਾ ਦੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਇੱਕ ਮਜ਼ਬੂਤ ਦਾਅਵੇਦਾਰ ਸੀ। ਨੋਏਲ ਟਾਟਾ ਪਹਿਲਾਂ ਹੀ ਸਰ ਦੋਰਾਬਜੀ ਟਾਟਾ ਟਰੱਸਟ ਅਤੇ ਸਰ ਰਤਨ ਟਾਟਾ ਟਰੱਸਟ ਦੇ ਟਰੱਸਟੀ ਹਨ।
ਵਰਤਮਾਨ ਵਿੱਚ, ਐਨ ਚੰਦਰਸ਼ੇਖਰਨ ਸਮੂਹ ਦੀ ਸਭ ਤੋਂ ਵੱਡੀ ਕੰਪਨੀ ਟਾਟਾ ਸੰਨਜ਼ ਦੇ ਚੇਅਰਮੈਨ ਹਨ। ਉਸ ਨੇ ਇਹ ਜ਼ਿੰਮੇਵਾਰੀ 2017 ਵਿੱਚ ਸੰਭਾਲੀ ਸੀ। ਪਰ ਇਸ ਤੋਂ ਉੱਪਰ ਟਾਟਾ ਟਰੱਸਟ ਹੈ, ਜਿਸ ਦੀ ਅਗਵਾਈ ਟਾਟਾ ਪਰਿਵਾਰ ਦੇ ਮੈਂਬਰਾਂ ਨੇ ਕੀਤੀ ਹੈ। ਆਪਣੀ ਮੌਤ ਤੱਕ ਰਤਨ ਟਾਟਾ ਟਰੱਸਟ ਦੇ ਮੁਖੀ ਰਹੇ।ਹੁਣ ਉਨ੍ਹਾਂ ਦੇ ਸੌਤੇਲੇ ਭਰਾ ਨੋਏਲ ਟਾਟਾ ਟਾਟਾ ਟਰੱਸਟ ਦੇ ਚੈਅਰਮੈਨ ਹੋਣਗੇ।
Get all latest content delivered to your email a few times a month.