ਤਾਜਾ ਖਬਰਾਂ
.
ਮੌੜ ਮੰਡੀ 9 ਅਕਤੂਬਰ ( ਹਰਮਿੰਦਰ ਸਿੰਘ ਅਵਿਨਾਸ਼ ਸੰਜੀਵ ਕੁਮਾਰ ਨੌਟੀ)- ਹਰਿਆਣਾ ਵਿੱਚ ਲਗਾਤਾਰ ਤੀਜੀ ਵਾਰ ਭਾਜਪਾ ਦੀ ਹੋਈ ਇਤਿਹਾਸਿਕ ਜਿੱਤ ਦੀ ਖੁਸ਼ੀ ਵਿੱਚ ਭਾਜਪਾ ਦੇ ਸੂਬਾ ਜਨਰਲ ਸਕੱਤਰ ਦਿਆਲ ਦਾਸ ਸੋਢੀ ਦੀ ਅਗਵਾਈ ਹੇਠ ਮੌੜ ਮੰਡੀ ਵਿਖੇ ਲੱਡੂ ਵੰਡੇ ਤੇ ਪਟਾਕੇ ਚਲਾ ਕੇ ਜਸ਼ਨ ਮਨਾਇਆ ਗਿਆ। ਭਾਜਪਾ ਵਰਕਰਾਂ ਨੇ ਪੁਰਾਣੀ ਅਨਾਜ ਮੰਡੀ ਵਿੱਚ ਨੱਚਦੇ ਅਤੇ ਹਰ ਹਰ ਮੋਦੀ, ਘਰ ਘਰ ਮੋਦੀ ਦੇ ਨਾਅਰੇ ਲਗਾਉਂਦੇ ਹੋਏ ਰਾਹਗੀਰਾਂ ਨੂੰ ਲੱਡੂ ਵੰਡੇ । ਇਸ ਮੌਕੇ ਦਿਆਲ ਦਾ ਸੋਢੀ ਨੇ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਤੇ ਹਰਿਆਣਾ ਦੀ ਜਨਤਾ ਅਤੇ ਭਾਜਪਾ ਵਰਕਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜੋ ਲੋਕ ਸੂਬੇ ਵਿੱਚ ਸਥਿਰ ਤੇ ਮਜਬੂਤ ਸਰਕਾਰ ਚਾਹੁੰਦੇ ਸੀ, ਉਹਨਾਂ ਨੇ ਹਰਿਆਣਾ ਵਿੱਚ ਭਾਜਪਾ ਦਾ ਸਮਰਥਨ ਕਰਦਿਆਂ ਪੂਰਨ ਬਹੁਮਤ ਨਾਲ ਸਰਕਾਰ ਬਣਾਈ ਹੈ। ਉਹਨਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਭਾਜਪਾ ਸਰਕਾਰ ਦੇ ਪ੍ਰਤੀ ਲੋਕਾਂ ਦਾ ਭਰੋਸਾ ਵਧਿਆ ਹੈ ਅਤੇ ਜਨਤਾ ਨੇ ਪੂਰੇ ਦਿਲ ਨਾਲ ਭਾਜਪਾ ਨੂੰ ਵੋਟਾਂ ਪਾ ਕੇ ਹਰਿਆਣਾ ਦੇ ਵਿੱਚ ਸ਼ਾਨਦਾਰ ਜਿੱਤ ਦਵਾਈ ਹੈ । ਉਹਨਾਂ ਅੱਗੇ ਕਿਹਾ ਕਿ ਭਾਜਪਾ ਸਰਕਾਰ ਦੇ ਰਾਜ ਵਿੱਚ ਗੁੰਡਾਗਰਦੀ ਅਤੇ ਮਾਫੀਆ ਰਾਜ ਤੇ ਲਗਾਮ ਲੱਗੀ ਹੈ ਅਤੇ ਜਨਤਾ ਆਪਣੇ ਆਪ ਨੂੰ ਸੁਰੱਖਿਆ ਮਹਿਸੂਸ ਕਰ ਰਹੀ ਹੈ ,ਜਨਤਾ ਨੇ ਭਾਜਪਾ ਨੂੰ ਵੋਟ ਦੇ ਕੇ ਦਿਖਾ ਦਿੱਤਾ ਹੈ ਕਿ ਰਾਜਨੀਤੀ ਵਿੱਚ ਪਰਿਵਾਰਵਾਦ ਅਤੇ ਮਾਫੀਆ ਰਾਜ ਦੀ ਹੁਣ ਕੋਈ ਥਾਂ ਨਹੀਂ ਹੈ, ਹਰਿਆਣਾ ਵਿੱਚ ਡਬਲ ਇੰਜਨ ਵਾਲੀ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਜਨਤਾ ਨੇ ਦਿਲੋਂ ਪ੍ਰਵਾਨ ਕੀਤਾ ਹੈ ਉਹਨਾਂ ਕਿਹਾ ਕਿ ਭਾਜਪਾ ਦਾ ਵਿਕਾਸ ਦਾ ਏਜੰਡਾ ਸਾਰੀਆਂ ਪਾਰਟੀਆਂ ਤੇ ਭਾਰੂ ਪਿਆ ਹੈ ।ਇਸ ਮੌਕੇ ਸੂਬਾ ਕਾਰਜਕਾਰਨੀ ਮੈਂਬਰਾਂ ਚੰਦਰ ਮੋਹਨ ਗਰਗ, ਜ਼ਿਲ੍ਹਾ ਸਕੱਤਰ ਹਰਸ਼ ਗੋਇਲ, ਮੰਡਲ ਪ੍ਰਧਾਨ ਜੀਵਨ ਗੁਪਤਾ, ਮਹਿੰਦਰ ਪਾਲ ਸੀਨੀਅਰ ਆਗੂ, ਮਾਸਟਰ ਸਤਪਾਲ, ਨੱਥੂ ਰਾਮ ਗਰਗ, ਕੁਲਦੀਪ ਰਾਮਨਗਰ, ਜਸਵੀਰ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਭਾਜਪਾ ਵਰਕਰ ਮੌਜੂਦ ਸਨ।
Get all latest content delivered to your email a few times a month.