ਤਾਜਾ ਖਬਰਾਂ
.
ਕੋਲਕਾਤਾ- ਕੋਲਕਾਤਾ ਆਰਜੀ ਕਾਰ ਮੈਡੀਕਲ ਕਾਲਜ 'ਚ ਮੰਗਲਵਾਰ ਨੂੰ ਸਮੂਹਿਕ ਅਸਤੀਫੇ ਦਿੱਤੇ ਗਏ। ਮਰਨ ਵਰਤ 'ਤੇ ਬੈਠੇ ਜੂਨੀਅਰ ਡਾਕਟਰਾਂ ਦੇ ਸਮਰਥਨ 'ਚ 50 ਸੀਨੀਅਰ ਡਾਕਟਰਾਂ ਨੇ ਅਸਤੀਫਾ ਦੇ ਦਿੱਤਾ ਹੈ। ਨਿਊਜ਼ ਏਜੰਸੀ ਪੀਟੀਆਈ ਨੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਮੰਗਲਵਾਰ ਨੂੰ ਮੈਡੀਕਲ ਕਾਲਜ ਵਿੱਚ ਕਈ ਵਿਭਾਗਾਂ ਅਤੇ ਉਨ੍ਹਾਂ ਦੇ ਮੁਖੀਆਂ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਅਸਤੀਫਾ ਦੇਣ ਦਾ ਫੈਸਲਾ ਲਿਆ ਗਿਆ।
ਇਕ ਸੀਨੀਅਰ ਮੈਂਬਰ ਨੇ ਕਿਹਾ, 'ਜੂਨੀਅਰ ਡਾਕਟਰ ਇਕ ਕਾਰਨ ਲਈ ਮਰਨ ਵਰਤ 'ਤੇ ਬੈਠੇ ਹਨ। ਅਸੀਂ ਉਸ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ ਅਤੇ ਇਹ ਸੰਦੇਸ਼ ਦੇਣ ਲਈ ਅਸਤੀਫਾ ਦਿੱਤਾ ਹੈ। ਦੱਸ ਦੇਈਏ ਕਿ ਛੇ ਜੂਨੀਅਰ ਡਾਕਟਰਾਂ ਦੇ ਮਰਨ ਵਰਤ ਦਾ ਅੱਜ ਚੌਥਾ ਦਿਨ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਬਾਹਰੀ ਦਬਾਅ ਅੱਗੇ ਝੁਕਣ ਵਾਲੇ ਨਹੀਂ ਹਾਂ। ਸਾਰੀਆਂ ਮੰਗਾਂ ਪੂਰੀਆਂ ਹੋਣ ਤੱਕ ਧਰਨਾ ਜਾਰੀ ਰਹੇਗਾ।
ਜੂਨੀਅਰ ਡਾਕਟਰ 5 ਅਕਤੂਬਰ ਦੀ ਸ਼ਾਮ ਤੋਂ ਮਰਨ ਵਰਤ 'ਤੇ ਹਨ। ਉਹ ਸਿਹਤ ਸਕੱਤਰ ਐਨਐਸ ਨਿਗਮ ਨੂੰ ਹਟਾਉਣ ਸਮੇਤ 9 ਮੰਗਾਂ 'ਤੇ ਅੜੇ ਹੋਏ ਹਨ। ਫੈਡਰੇਸ਼ਨ ਆਫ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ (FAIMA) ਨੇ ਪੱਛਮੀ ਬੰਗਾਲ ਦੇ ਜੂਨੀਅਰ ਡਾਕਟਰਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਫੈਮਾ ਨੇ ਕਿਹਾ ਕਿ ਡਾਕਟਰ 9 ਅਕਤੂਬਰ ਨੂੰ ਦੇਸ਼ ਭਰ ਵਿੱਚ ਭੁੱਖ ਹੜਤਾਲ ਕਰਨਗੇ।
Get all latest content delivered to your email a few times a month.