ਤਾਜਾ ਖਬਰਾਂ
.
ਚੰਡੀਗੜ੍ਹ- ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ "ਪੰਜਾਬ-95" ਲੰਬੇ ਸਮੇਂ ਤੋਂ ਵਿਵਾਦਾਂ 'ਚ ਘਿਰੀ ਹੋਈ ਹੈ। ਫਿਲਮ 'ਚ ਦਿਲਜੀਤ ਭਾਈ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਸੰਵੇਦਨਸ਼ੀਲ ਮੁੱਦਿਆਂ ਦੇ ਕਾਰਨ, ਸੈਂਸਰ ਬੋਰਡ ਨੇ ਫਿਲਮ ਵਿੱਚ 85 ਕੱਟਾਂ ਦੀ ਮੰਗ ਕੀਤੀ ਸੀ, ਹਾਲਾਂਕਿ, ਹੁਣ ਰਿਵਾਈਜ਼ਡ ਕਮੇਟੀ ਨੇ 85 ਨਹੀਂ, ਸਗੋਂ 120 ਕੱਟਾਂ ਦਾ ਆਦੇਸ਼ ਦਿੱਤੇ ਹਨ।ਹੁਣ ਭਾਈ ਜਸਵੰਤ ਸਿੰਘ ਖਾਲੜਾ ਦੀ ਪਤਨੀ ਨੇ ਫਿਲਮ ਵਿੱਚ ਕੀਤੇ ਜਾ ਰਹੇ ਕੱਟਾਂ ਦਾ ਵਿਰੋਧ ਕੀਤਾ ਹੈ।
ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਵੱਲੋਂ ਜਾਰੀ ਬਿਆਨ ਵਿੱਚ ਸੀਬੀਐਫਸੀ ਨੂੰ ਅਪੀਲ ਕੀਤੀ ਗਈ ਹੈ ਕਿ ਸੈਂਸਰਸ਼ਿਪ ਦੇ ਨਾਂ ’ਤੇ ਫਿਲਮ ਵਿੱਚ ਦਿਖਾਏ ਗਏ ਇਤਿਹਾਸਕ ਤੱਥਾਂ ਨੂੰ ਨਾ ਬਦਲਿਆ ਜਾਵੇ। ਅਸੀਂ ਨਿਰਮਾਤਾਵਾਂ ਨੂੰ ਵੀ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸੱਚਾਈ ਅਤੇ ਫਿਲਮ ਦੀ ਕਹਾਣੀ ਦੇ ਨਾਲ ਖੜ੍ਹੇ ਹੋਣ ਦੀ ਅਪੀਲ ਕਰਦੇ ਹਾਂ। ਖਾਲੜਾ ਪਰਿਵਾਰ ਆਪਣੇ ਵਾਅਦੇ 'ਤੇ ਕਾਇਮ ਹੈ ਕਿ ਸਾਨੂੰ ਫਿਲਮ ਨੂੰ ਸਕ੍ਰੀਨ ਜਾਂ ਔਨਲਾਈਨ ਰਿਲੀਜ਼ ਕਰਨ ਲਈ ਦੇਖਣ ਅਤੇ ਆਪਣੀ ਸਹਿਮਤੀ ਦੇਣ ਦਾ ਕਾਨੂੰਨੀ ਅਧਿਕਾਰ ਹੈ। ਜਿਵੇਂ ਕਿ "ਪੰਜਾਬ 95" ਪੰਜਾਬ ਦੇ ਇਤਿਹਾਸ ਨਾਲ ਸਬੰਧਤ ਤੱਥਾਂ ਨੂੰ ਦਰਸਾਉਂਦੀ ਹੈ। ਇਸ ਲਈ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਬੇਨਤੀ ਕਰਦੇ ਹਾਂ ਕਿ ਉਹ ਫਿਲਮ ਦੇਖ ਕੇ ਆਪਣਾ ਸੰਦੇਸ਼ ਦੇਣ। ਅਸੀਂ ਇਹ ਫਿਲਮ ਕਾਨੂੰਨੀ ਤੱਥਾਂ ਦੇ ਆਧਾਰ 'ਤੇ ਫਿਲਮ ਨਿਰਦੇਸ਼ਕ ਦੁਆਰਾ ਬਣਾਈ ਹੈ ਅਤੇ ਦਿਲਜੀਤ ਦੁਸਾਂਝ ਦੁਆਰਾ ਨਿਭਾਈ ਗਈ ਖਾਲੜਾ ਦੀ ਭੂਮਿਕਾ ਨਾਲ ਬਣਾਈ ਗਈ ਹੈ। ਮੈਨੂੰ ਉਮੀਦ ਹੈ ਕਿ ਇਹ ਫਿਲਮ ਆਪਣੇ ਅਸਲੀ ਰੂਪ ਵਿੱਚ ਰਿਲੀਜ਼ ਹੋਵੇਗੀ।
Get all latest content delivered to your email a few times a month.