ਤਾਜਾ ਖਬਰਾਂ
.
ਮੁੰਬਈ- ਬਾਲੀਵੁੱਡ ਫਿਲਮ 'ਸਿੰਘਮ ਅਗੇਨ' 2024 ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ। ਰੋਹਿਤ ਸ਼ੈੱਟੀ ਦੀ ਇਸ ਫਿਲਮ ਦੇ ਟ੍ਰੇਲਰ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਖਬਰਾਂ ਮੁਤਾਬਕ 'ਸਿੰਘਮ ਅਗੇਨ' ਦਾ ਟ੍ਰੇਲਰ 7 ਅਕਤੂਬਰ ਨੂੰ ਇਕ ਗ੍ਰੈਂਡ ਈਵੈਂਟ 'ਚ ਰਿਲੀਜ਼ ਹੋ ਸਕਦਾ ਹੈ। ਹਾਲਾਂਕਿ ਹੁਣ ਤੱਕ ਇਸ ਬਾਰੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਇਸ ਫਿਲਮ 'ਚ ਅਜੇ ਦੇਵਗਨ, ਕਰੀਨਾ ਕਪੂਰ ਦੇ ਨਾਲ ਕਈ ਸਿਤਾਰੇ ਨਜ਼ਰ ਆਉਣ ਵਾਲੇ ਹਨ।
ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ ਫਿਲਮ ਸਿੰਘਮ ਅਗੇਨ ਦਾ ਟ੍ਰੇਲਰ 7 ਅਕਤੂਬਰ ਨੂੰ ਮੁੰਬਈ 'ਚ ਨੀਤਾ-ਮੁਕੇਸ਼ ਅੰਬਾਨੀ ਦੇ ਕਲਚਰਲ ਸੈਂਟਰ 'ਚ ਇਕ ਈਵੈਂਟ ਦੌਰਾਨ ਲਾਂਚ ਕੀਤਾ ਜਾ ਸਕਦਾ ਹੈ। ਉਮੀਦ ਹੈ ਕਿ ਇਸ ਮੌਕੇ 'ਤੇ ਅਜੇ ਦੇਵਗਨ, ਦੀਪਿਕਾ ਪਾਦੂਕੋਣ, ਕਰੀਨਾ ਕਪੂਰ ਖਾਨ, ਟਾਈਗਰ ਸ਼ਰਾਫ, ਅਰਜੁਨ ਕਪੂਰ, ਜੈਕੀ ਸ਼ਰਾਫ, ਰਣਵੀਰ ਸਿੰਘ ਅਤੇ ਅਕਸ਼ੈ ਕੁਮਾਰ ਵੀ ਮੌਜੂਦ ਹੋਣਗੇ। ਨਿਰਮਾਤਾ ਚਾਹੁੰਦੇ ਹਨ ਕਿ ਟ੍ਰੇਲਰ ਵੀ ਫਿਲਮ ਦੀ ਤਰ੍ਹਾਂ ਸ਼ਾਨਦਾਰ ਹੋਵੇ।
Get all latest content delivered to your email a few times a month.