ਤਾਜਾ ਖਬਰਾਂ
.
ਸੁਪਰਸਟਾਰ ਅੱਲੂ ਅਰਜੁਨ ਦੀ ਬਹੁ-ਉਤਰੀ ਫਿਲਮ 'ਪੁਸ਼ਪਾ 2: ਦ ਰੂਲ' ਨੇ ਭਾਰਤੀ ਸਿਨੇਮਾ ਵਿੱਚ ਇੱਕ ਨਵਾਂ ਇਤਿਹਾਸ ਰਚਦਿਆਂ ਸਭ ਤੋਂ ਤੇਜ਼ੀ ਨਾਲ 1,000 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਇਤਿਹਾਸਕ ਪ੍ਰਾਪਤੀ ਨੂੰ ਮਨਾਉਣ ਲਈ ਦਿੱਲੀ ਦੇ ਸ਼ਾਂਗਰੀਲਾ ਹੋਟਲ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ। ਅਭਿਨੇਤਾ ਅੱਲੂ ਅਰਜੁਨ, ਨਿਰਦੇਸ਼ਕ ਸੁਕੁਮਾਰ ਅਤੇ ਨਿਰਮਾਤਾ ਮਿੱਤਰੀ ਮੂਵੀ ਮੇਕਰਸ ਨੇ ਫਿਲਮ ਦੀ ਸਫਲਤਾ ਦਾ ਜਸ਼ਨ ਮਨਾਇਆ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ।
ਅੱਲੂ ਅਰਜੁਨ ਨੇ ਕਿਹਾ, ''ਇਹ ਸਫਲਤਾ ਸਾਡੀ ਨਹੀਂ, ਸਗੋਂ ਪੂਰੇ ਭਾਰਤ ਦੇ ਦਰਸ਼ਕਾਂ ਦੀ ਹੈ। ਇਹ ਸਭ ਤੁਹਾਡੇ ਪਿਆਰ ਅਤੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ। ਅਸੀਂ ਤੁਹਾਨੂੰ ਹੋਰ ਵੀ ਵਧੀਆ ਸਿਨੇਮਾ ਦੇਣ ਦਾ ਵਾਅਦਾ ਕਰਦੇ ਹਾਂ।” ਨਿਰਦੇਸ਼ਕ ਸੁਕੁਮਾਰ ਨੇ ਫਿਲਮ ਦੀ ਸਫਲਤਾ ਨੂੰ ਭਾਰਤੀ ਸਿਨੇਮਾ ਦੀ ਬਦਲਦੀ ਪਰਿਭਾਸ਼ਾ ਦੱਸਿਆ ਅਤੇ ਕਿਹਾ, "ਪੁਸ਼ਪਾ ਸਿਰਫ ਇੱਕ ਫਿਲਮ ਨਹੀਂ, ਸਗੋਂ ਇੱਕ ਭਾਵਨਾ ਹੈ, ਜਿਸ ਨੂੰ ਦਰਸ਼ਕਾਂ ਨੇ ਪੂਰੇ ਦਿਲ ਨਾਲ ਗਲੇ ਲਗਾਇਆ ਹੈ।" ਨਿਰਮਾਤਾਵਾਂ ਨੇ "ਪੁਸ਼ਪਾ 2: ਦ ਰੂਲ" ਨੂੰ ਇੰਨਾ ਵੱਡਾ ਬਣਾਉਣ ਲਈ ਪੂਰੀ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਫਿਲਮ ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਸਾਬਤ ਹੋਈ ਹੈ।
Get all latest content delivered to your email a few times a month.