ਤਾਜਾ ਖਬਰਾਂ
.
ਫਾਜਿਲਕਾ- ਆਉਣ ਵਾਲੀਆਂ ਪੰਚਾਇਤੀ ਚੋਣਾਂ ਦੇ ਮੱਦੇਨਜਰ ਸ੍ਰੀ ਵਰਿੰਦਰ ਸਿੰਘ ਬਰਾੜ ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਜੀ ਦੀ ਅਗਵਾਈ ਹੇਠ ਫਾਜਿਲਕਾ ਪੁਲਿਸ ਵੱਲੋਂ ਨਜਾਇਜ ਹਥਿਆਰਾਂ ਦੀ ਵਰਤੋਂ ਕਰਕੇ ਅਣਸੁਖਾਵੀਂਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਦੇ ਤਹਿਤ ਇੰਸਪੈਕਟਰ ਅਮਰਿੰਦਰ ਸਿੰਘ ਇੰਚਾਰਜ ਸੀ.ਆਈ.ਏ ਫਾਜਿਲਕਾ ਦੀ ਟੀਮ ਵੱਲੋਂ ਮੁਖਬਰੀ ਦੇ ਅਧਾਰ ਤੇ 04 ਵਿਅਕਤੀਆਂ ਨੂੰ 02 ਕਾਰਾਂ ਸਮੇਤ ਕਾਬੂ ਕਰਕੇ ਉਹਨਾਂ ਪਾਸੋਂ 03 ਨਜਾਇਜ ਪਿਸਤੌਲ 32 ਬੋਰ ਅਤੇ 21 ਰੌਂਦ ਬਰਾਮਦ ਕੀਤੇ ਹਨ।
ਮਿਤੀ 30—09—2024 ਨੂੰ ਏ.ਐਸ.ਆਈ ਭਗਤ ਸਿੰਘ ਸੀ.ਆਈ.ਏ ਫਾਜਿਲਕਾ ਸਮੇਤ ਪੁਲਿਸ ਪਾਰਟੀ ਥਾਣਾ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਗਸ਼ਤ ਸਿਟੀ ਜਲਾਲਬਾਦ ਦੇ ਏਰੀਆ ਵਿੱਚ ਗਸ਼ਤ ਕਰ ਰਹੇ ਸਨ ਤਾਂ ਉਹਨਾਂ ਪਾਸ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਨਿਲ ਕੁਮਾਰ ਪੁੱਤਰ ਹੰਸ ਰਾਜ ਵਾਸੀ ਚੱਕ ਕਾਠਗੜ੍ਹ, ਢਾਣੀ ਹਿਸਾਨ ਵਾਲਾ ਥਾਣਾ ਅਮੀਰਖਾਸ, ਪ੍ਰਿੰਸ ਪੁੱਤਰ ਬਲਵਿੰਦਰ ਸਿੰਘ ਵਾਸੀ ਬੂਰ ਵਾਲਾ ਥਾਣਾ ਅਮੀਰਖਾਸ ਅਤੇ ਕੁਨਾਲ ਸ਼ਰਮਾ ਪੁੱਤਰ ਰਕੇਸ਼ ਕੁਮਾਰ ਵਾਸੀ ਕੋਟੂ ਵਾਲਾ ਥਾਣਾ ਸਿਟੀ ਜਲਾਲਾਬਾਦ ਕੋਲ ਨਜਾਇਜ ਪਿਸਤੌਲ ਹਨ, ਜੋ ਅੱਜ ਬੀ.ਡੀ.ਪੀ.ਓ ਦਫਤਰ ਜਲਾਲਾਬਾਦ ਦੇ ਸਾਹਮਣੇ ਆਪਣੀ ਕਾਰ ਮਾਰੂਤੀ ਸਲੈਰੀਓ ਨੰਬਰ ਪੀ.ਬੀ.—01—ਡੀ—1501 ਰੰਗ ਚਿੱਟਾ ਵਿੱਚ ਬੈਠ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ। ਜੋ ਇਤਲਾਹ ਮਿਲਣ ਤੇ ਪੁਲਿਸ ਪਾਰਟੀ ਵੱਲੋਂ ਤੁਰੰਤ ਮੌਕਾ ਤੇ ਪਹੁੰਚ ਕੇ ਬੜੀ ਮੁਸਤੈਦੀ ਨਾਲ ਉਕਤ ਤਿੰਨੋ ਵਿਅਕਤੀਆਂ ਨੂੰ ਕਾਬੂ ਕੀਤਾ, ਜਿਹਨਾਂ ਪਾਸੋਂ 02 ਨਜਾਇਜ ਪਿਸਤੌਲ 32 ਬੋਰ ਅਤੇ 08 ਜਿੰਦਾ ਰੌਂਦ ਬਰਾਮਦ ਹੋਏ। ਜਿਹਨਾਂ ਦੇ ਖਿਲਾਫ ਮੁਕੱਦਮਾ ਨੰਬਰ 138 ਮਿਤੀ 30—09—2024 ਜੁਰਮ 25/27 ਅਸਲਾ ਐਕਟ ਥਾਣਾ ਸਿਟੀ ਜਲਾਲਾਬਾਦ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਦੋਰਾਨੇ ਤਫਤੀਸ਼ ਸੁਖਮੰਦਰ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਨੂੰ ਗ੍ਰਿਫਤਾਰ ਕਰਕੇ ਸੁਖੰਮਦਰ ਸਿੰਘ ਪਾਸੋ 01 ਪਿਸਟਲ ਅਤੇ 01 ਮੈਗਜੀਨ ਅਤੇ 07 ਰੋਦ ਅਤੇ ਇੱਕ ਆਲਟੋ ਕਾਰ ਬ੍ਰਾਮਦ ਕੀਤੀ ਗਈ ਅਤੇ ਪੁੱਛ ਗਿੱਛ ਕਰਨ ਪਰ ਦੋਸ਼ੀ ਅਨਿਲ ਕੁਮਾਰ ਪਾਸੌ 01 ਮੈਗਜੀਨ ਅਤੇ 06 ਰੋਦ ਬ੍ਰਾਮਦ ਕੀਤੇ ਗਏ ਹੁਣ ਤੱਕ ਦੋਸ਼ੀਆ ਪਾਾਸੌ 03 ਪਿਸਟਲ 04 ਮੈਗਜੀਨ ਅਤੇ 21 ਰੋਦ ਅਤੇ 02 ਕਾਰਾ ਬ੍ਰਾਮਦ ਕੀਤੀਆ ਗਈਆ ਹਨ। ਦੋਸ਼ੀ ਰਿਮਾਡ ਪਰ ਹਨ ਦੋਸ਼ੀਆ ਪਾਸੌ ਪੁਛਗਿੱਛ ਕਰਨ ਪਰ ਹੋਰ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਦੋਸ਼ੀ ਸੁਖਮੰਦਰ ਸਿੰਘ ਦੇ ਖਿਲਾਫ ਵੱਖ ਵੱਖ ਥਾਣਿਆਂ ਵਿੱਚ ਵੱਖ ਵੱਖ ਜੁਰਮਾਂ ਤਹਿਤ ਕੁੱਲ 08 ਮੁਕੱਦਮੇ ਦਰਜ ਹਨ, ਇਸੇ ਤਰਾਂ ਦੋਸ਼ੀ ਅਨਿਲ ਦੇ ਖਿਲਾਫ 02 ਮੁਕੱਦਮੇ ਦਰਜ ਹੋਣੇ ਪਾਏ ਗਏ ਹਨ।
ਫਾਜਿਲਕਾ ਪੁਲਿਸ ਨੇ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਦੇ ਖਿਲਾਫ ਜੀਰੋ ਟੋਲਰੈਂਸ ਦੀ ਨੀਤੀ ਅਪਣਾਈ ਹੈ, ਜਿਸਦਾ ਮਕਸਦ ਸਥਾਨਕ ਪੰਚਾਇਤੀ ਚੋਣਾਂ ਨੂੰ ਅਮਨ ਅਤੇ ਸ਼ਾਂਤੀ ਨਾਲ ਕਰਵਾਉਣਾ ਹੈ। ਇਸ ਨੀਤੀ ਤਹਿਤ, ਫਾਜ਼ਿਲਕਾ ਪੁਲਿਸ ਵੱਲੋਂ ਕਿਸੇ ਵੀ ਪ੍ਰਕਾਰ ਦੇ ਅਪਰਾਧੀ ਕਿਰਤਾਂ ਨੂੰ ਨਹੀਂ ਬਖਸ਼ਿਆ ਜਾਵੇਗਾ ਅਤੇ ਕਾਨੂੰਨ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਫਾਜਿਲਕਾ ਪੁਲਿਸ ਦੀ ਇਹ ਵਚਨਬੱਧਤਾ ਇਸ ਗੱਲ ਨੂੰ ਯਕੀਨੀ ਬਣਾਉਣੀ ਹੈ ਕਿ ਚੋਣਾਂ ਦੇ ਦੌਰਾਨ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ। ਇਹ ਚੋਣਾਂ ਲੋਕਾਂ ਦੀ ਜਨਰਲ ਸੋਚ ਅਤੇ ਭਵਿੱਖ ਨੂੰ ਪ੍ਰਭਾਵਿਤ ਕਰਨ ਵਾਲੀ ਹੁੰਦੀਆਂ ਹਨ, ਇਸ ਲਈ ਚੋਣਾਂ ਦੌਰਾਨ ਇਕ ਸੁੱਖਦ ਅਤੇ ਸੁਰੱਖਿਅਤ ਵਾਤਾਵਰਣ ਪੈਦਾ ਕਰਨ ਲਈ ਫਾਜ਼ਿਲਕਾ ਪੁਲਿਸ ਵਚਨਬੱਧ ਹੈ। ਸਥਾਨਕ ਨਿਵਾਸੀਆਂ ਲਈ ਇਹ ਅਹਿਮ ਹੈ ਕਿ ਉਹ ਆਪਣੇ ਅਧਿਕਾਰਾਂ ਨੂੰ ਸਮਝਦੇ ਹੋਏ ਸ਼ਾਂਤਮਈ ਢੰਗ ਨਾਲ ਆਪਣੇ ਵੋਟ ਦੇਣ ਜਾ ਸਕਣ। ਫਾਜਿਲਕਾ ਪੁਲਿਸ ਦੀ ਇਹ ਕੋਸ਼ਿਸ਼ ਲੋਕਾਂ ਦੇ ਸੁਰੱਖਿਆ ਲਈ ਹੈ, ਜਿਸ ਨਾਲ ਪੰਚਾਇਤੀ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧੇਗੀ ਅਤੇ ਜਨਤਕ ਭਰੋਸਾ ਵਧੇਗਾ।
Get all latest content delivered to your email a few times a month.