ਤਾਜਾ ਖਬਰਾਂ
..
ਚੰਡੀਗੜ੍ਹ - ਹਰਿਆਣਾ ਸਰਕਾਰ ਨੇ ਭਾਰਤ ਸਰਕਾਰ ਤੋਂ ਮੰਜੂਰੀ ਮਿਲਣ ਦੇ ਬਾਅਦ 27 ਸਤੰਬਰ, 2024 ਤਕ ਘੱਟੋ ਘੱਟ ਸਹਾਇਕ ਮੁੱਲ 'ਤੇ ਝੋਨੇ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ। ਹੁਣ ਤਕ ਪੂਰੇ ਸੂਬੇ ਦੀ 241 ਮੰਡੀਆਂ ਅਤੇ ਖਰੀਦ ਕੇਂਦਰਾਂ ਤੋਂ 46,000 ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜਿਸ ਤੋਂ 7500 ਤੋਂ ਵੱਧ ਕਿਸਾਨਾਂ ਨੂੰ ਲਾਭ ਮਿਲਿਆ ਹੈ। ਅੱਜ ਇੱਕਲੇ ਲਗਭਗ 1200 ਮੀਟ੍ਰਿਕ ਟਨ ਝੋਨੇ ਦਾ ਉਠਾਨ ਕੀਤਾ ਗਿਆ, ਜਿਸ ਤੋਂ ਕੁੱਲ ਉਠਾਨ 2,800 ਮੀਟ੍ਰਿਕ ਟਨ ਪਹੁੰਚ ਗਿਆ, ਜਿਸ ਨੁੰ ਮੌਜੂਦਾ ਵਿਚ ਏਜੰਸੀ ਦੇ ਗੋਦਾਮਾਂ, ਪਲਿਥਾਂ ਤੇ ਚੁਨਿੰਦਾ ਚਾਵਲ ਮਿੱਲ ਪਰਿਸਰਾਂ ਵਿਚ ਸਟੋਰ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਸਰਕਾਰ ਕਿਸਾਨਾਂ ਨੂੰ ਸਮੇਂ 'ਤੇ ਭੁਗਤਾਨ ਯਕੀਨੀ ਕਰ ਰਹੀ ਹੈ, ਜਿਸ ਦੇ ਤਹਿਤ 2 ਕਰੋੜ ਰੁਪਏ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਵੰਡੇ ਗਏ ਹਨ।
ਨਾਲ ਹੀ, 1 ਅਕਤੂਬਰ, 2024 ਤੋਂ ਘੱਟੋ ਘੱਟ ਸਹਾਇਕ ਮੁੱਲ 'ਤੇ ਬਾਜਰੇ ਦੀ ਖਰੀਦ ਵੀ ਸ਼ੁਰੂ ਹੋ ਗਈ ਹੈ। ਸੂਬਾ ਸਰਕਾਰ ਨੇ ਇਸ ਉਦੇਸ਼ ਲਈ ਵਿਸ਼ੇਸ਼ ਰੂਪ ਨਾਲ 91 ਮੰਡੀਆਂ ਅਤੇ ਖਰੀਦ ਕੇਂਦਰ ਖੋਲੇ ਹਨ, ਜਿਸ ਵਿਚ ਰਾਜ ਦੇ ਕਿਸਾਨਾਂ ਤੋਂ 25,000 ਕੁਇੰਟਲ ਤੋਂ ਵੱਧ ਬਾਜਰਾ ਖਰੀਦਿਆਂ ਜਾ ਚੁੱਕਾ ਹੈ।
ਖਰੀਦ ਪ੍ਰਕ੍ਰਿਆ ਸੁਚਾਰੂ ਰੂਪ ਨਾਲ ਚੱਲ ਰਹੀ ਹੈ ਅਤੇ 15 ਨਵੰਬਰ, 2024 ਤਕ ਜਾਰੀ ਰਹਿਣ ਵਾਲੀ ਹੈ। ਹਰਿਆਣਾ ਸਰਕਾਰ ਆਪਣੇ ਕਿਸਾਨਾਂ ਦੇ ਆਰਥਕ ਹਿੱਤਾ ਦੀ ਰੱਖਿਆ ਲਈ ਪ੍ਰਤੀਬੱਧ ਹੈ ਅਤੇ ਪੂਰੇ ਸੀਜਨ ਵਿਚ ਬਿਨ੍ਹਾਂ ਰੁਕਾਵਟ ਅਤੇ ਕੁਸ਼ਲ ਖਰੀਦ ਪ੍ਰਕ੍ਰਿਆ ਯਕੀਨੀ ਕਰੇਗੀ।
Get all latest content delivered to your email a few times a month.