ਤਾਜਾ ਖਬਰਾਂ
.
ਜਲੰਧਰ ਦੇ 71 ਵਾਰਡਾਂ ਵਿੱਚ ਨਗਰ ਨਿਗਮ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਚੋਣ ਨਤੀਜਿਆਂ ਦਰਮਿਆਨ ਵਾਰਡ ਨੰਬਰ 26 ਤੋਂ ਭਾਜਪਾ ਉਮੀਦਵਾਰ ਬ੍ਰਿਜਮੋਹਨ ਦੀ ਹਾਰ ਦੀ ਖ਼ਬਰ ਸੁਣਦਿਆਂ ਹੀ ਪਿਤਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਿਤਾ ਦਾ ਨਾਮ ਸਰਦਾਰੀ ਲਾਲ ਗੁਪਤਾ ਹੈ।
ਜਲੰਧਰ 'ਚ ਆਮ ਆਦਮੀ ਪਾਰਟੀ ਦੀ ਲਹਿਰ ਦੇਖਣ ਨੂੰ ਮਿਲੀ। ਪਾਰਟੀ ਨੇ 71 'ਚੋਂ 38 ਵਾਰਡਾਂ 'ਤੇ ਜਿੱਤ ਹਾਸਲ ਕੀਤੀ ਹੈ। ਜਦਕਿ ਕਾਂਗਰਸ ਪਾਰਟੀ ਦੂਜੇ ਸਥਾਨ 'ਤੇ ਰਹੀ। ਕਾਂਗਰਸ ਨੇ 71 ਵਿੱਚੋਂ 17 ਸੀਟਾਂ ਜਿੱਤੀਆਂ ਹਨ। ਜਦੋਂਕਿ ਭਾਜਪਾ ਨੂੰ ਸਿਰਫ਼ 13 ਸੀਟਾਂ 'ਤੇ ਹੀ ਸੰਤੁਸ਼ਟ ਹੋਣਾ ਪਿਆ। ਹੁਣ ਤੱਕ ਇੱਥੇ 2 ਆਜ਼ਾਦ ਉਮੀਦਵਾਰ ਵੀ ਜਿੱਤ ਚੁੱਕੇ ਹਨ।
ਜਲੰਧਰ ਵਿੱਚ ਜੇਤੂ ਉਮੀਦਵਾਰਾਂ ਦੀ ਸੂਚੀ
ਜਲੰਧਰ ਦੇ ਵਾਰਡ ਨੰਬਰ 48 ਵਿੱਚ ਆਮ ਆਦਮੀ ਦੇ ਹਰਜਿੰਦਰ ਸਿੰਘ 1 ਵੋਟ ਨਾਲ ਜੇਤੂ
ਵਾਰਡ 24 ਤੋਂ ‘ਆਪ’ ਦੇ ਅਮਿਤ ਢੱਲ ਜੇਤੂ
ਵਾਰਡ 57 ਤੋਂ 'ਆਪ' ਦੀ ਕਵਿਤਾ ਸੇਠ ਜੇਤੂ
ਵਾਰਡ 78 ਤੋਂ ‘ਆਪ’ ਦੇ ਦੀਪਕ ਸ਼ਾਰਦਾ ਜੇਤੂ
ਵਾਰਡ 4 ਤੋਂ ‘ਆਪ’ ਦੇ ਜਗੀਰ ਸਿੰਘ ਜੇਤੂ
ਵਾਰਡ 80 ਤੋਂ ‘ਆਪ’ ਦੇ ਅਸ਼ਵਨੀ ਅਗਰਵਾਲ ਜੇਤੂ
ਵਾਰਡ 28 ਤੋਂ ਕਾਂਗਰਸ ਦੇ ਸ਼ੈਰੀ ਚੱਡਾ ਜੇਤੂ
ਵਾਰਡ 55 ਤੋਂ ਭਾਜਪਾ ਦੀ ਤਰਵਿੰਦਰ ਕੌਰ ਸੋਈ ਜੇਤੂ
ਵਾਰਡ 68 ਤੋਂ ‘ਆਪ’ ਦੇ ਅਵਿਨਾਸ਼ ਕੁਮਾਰ ਜੇਤੂ
ਵਾਰਡ 66 ਤੋਂ ਕਾਂਗਰਸ ਦੇ ਬੰਟੀ ਨੀਲਕੰਠ ਜੇਤੂ
ਵਾਰਡ 10 ਤੋਂ ਬਲਬੀਰ ਸਿੰਘ ਬਿੱਟੂ ਜੇਤੂ
ਵਾਰਡ 25 ਤੋਂ ਕਾਂਗਰਸ ਦੀ ਉਮਾ ਬੇਰੀ ਜੇਤੂ
ਵਾਰਡ 31 ਤੋਂ ‘ਆਪ’ ਦੀ ਅਨੂਪ ਕੌਰ ਜੇਤੂ
ਵਾਰਡ 42 ਤੋਂ 'ਆਪ' ਦੀ ਸਿਮ ਰੌਣੀ ਜੇਤੂ
ਵਾਰਡ 65 ਤੋਂ ਕਾਂਗਰਸ ਦੀ ਪਰਵੀਨ ਕੰਗ ਜੇਤੂ
ਵਾਰਡ 5 ਤੋਂ 'ਆਪ' ਦੀ ਨਵਦੀਪ ਕੌਰ ਜੇਤੂ
ਵਾਰਡ 21 ਤੋਂ ‘ਆਪ’ ਦੀ ਪਿੰਦਰਜੀਤ ਕੌਰ ਜੇਤੂ
Get all latest content delivered to your email a few times a month.