IMG-LOGO
ਹੋਮ ਪੰਜਾਬ: ਜਲੰਧਰ 'ਚ ਕਾਰ ਅਤੇ ਟਾਟਾ ਪਿਕਅੱਪ ਵਿਚਾਲੇ ਹੋਈ ਜਬਰਦਸਤ ਟੱਕਰ,...

ਜਲੰਧਰ 'ਚ ਕਾਰ ਅਤੇ ਟਾਟਾ ਪਿਕਅੱਪ ਵਿਚਾਲੇ ਹੋਈ ਜਬਰਦਸਤ ਟੱਕਰ, ਇੱਕ ਗੰਭੀਰ ਜ਼ਖਮੀ

Admin User - Sep 28, 2024 09:27 PM
IMG

.

ਜਲੰਧਰ- ਜਲੰਧਰ ਦੇ ਮਕਸੂਦਾ ਥਾਣਾ ਖੇਤਰ ਦੇ ਪਿੰਡ ਰਾਏਪੁਰ ਰਸੂਲਪੁਰ ਦੇ ਪੁਲ ਨੇੜੇ ਬਰੇਜ਼ਾ ਕਾਰ ਅਤੇ ਛੋਟੇ ਹਾਥੀ (ਟਾਟਾ ਪਿਕਅੱਪ) ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ 'ਚ ਛੋਟੇ ਹਾਥੀ ਦਾ ਡਰਾਈਵਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਚਸ਼ਮਦੀਦਾਂ ਨੇ ਦੱਸਿਆ ਹੈ ਕਿ ਛੋਟਾ ਹਾਥੀ ਭੋਗਪੁਰ ਤੋਂ ਆ ਰਿਹਾ ਸੀ ਅਤੇ ਪਠਾਨਕੋਟ ਚੌਕ ਵੱਲ ਜਾ ਰਿਹਾ ਸੀ ਕਿ ਰਾਏਪੁਰ ਰਸੂਲਪੁਰ ਪੁਲ ਨੇੜੇ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਬਰੇਜ਼ਾ ਕਾਰ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਇਸ ਹਾਦਸੇ 'ਚ ਛੋਟੇ ਹਾਥੀ ਦਾ ਡਰਾਈਵਰ ਜ਼ਖਮੀ ਹੋ ਗਿਆ, ਜਿਸ ਨੂੰ ਲੋਕਾਂ ਨੇ ਬੜੀ ਮੁਸ਼ਕਲ ਨਾਲ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ।ਹਾਦਸੇ ਦੀ ਸੂਚਨਾ ਮਿਲਣ ’ਤੇ ਥਾਣਾ ਮਕਸੂਦਾ ਦੇ ਏਐਸਆਈ ਮਨਜੀਤ ਪੁਲੀਸ ਟੀਮ ਨਾਲ ਮੌਕੇ ’ਤੇ ਪੁੱਜੇ ਅਤੇ ਦੋਵਾਂ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਚਾਲੂ ਕਰਵਾਈ। ਏਐਸਆਈ ਮਨਜੀਤ ਦਾ ਕਹਿਣਾ ਹੈ ਕਿ ਅਜੇ ਤੱਕ ਇਹ ਨਹੀਂ ਦੱਸਿਆ ਜਾ ਸਕਦਾ ਕਿ ਇਸ ਵਿੱਚ ਕਿਸ ਦਾ ਕਸੂਰ ਹੈ। ਦੋਵਾਂ ਧਿਰਾਂ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.