IMG-LOGO
ਹੋਮ ਖੇਡਾਂ: ਰਿਕੀ ਪੋਂਟਿੰਗ ਬਣੇ ਪੰਜਾਬ ਕਿੰਗਜ਼ ਦੇ ਹੈੱਡ ਕੋਚ, ਟ੍ਰੇਵਰ ਬੇਲਿਸ...

ਰਿਕੀ ਪੋਂਟਿੰਗ ਬਣੇ ਪੰਜਾਬ ਕਿੰਗਜ਼ ਦੇ ਹੈੱਡ ਕੋਚ, ਟ੍ਰੇਵਰ ਬੇਲਿਸ ਦੀ ਲੈਣਗੇ ਜਗ੍ਹਾ

Admin User - Sep 18, 2024 05:14 PM
IMG

.

ਨਵੀਂ ਦਿੱਲੀ- ਪੰਜਾਬ ਕਿੰਗਜ਼ (PBKS) ਨੇ ਸਾਬਕਾ ਆਸਟ੍ਰੇਲੀਆਈ ਕਪਤਾਨ ਰਿਕੀ ਪੋਂਟਿੰਗ ਨੂੰ IPL 2025 ਸੀਜ਼ਨ ਲਈ ਆਪਣੀ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਉਹ ਪਿਛਲੇ ਸੱਤ ਸਾਲਾਂ ਤੋਂ ਦਿੱਲੀ ਕੈਪੀਟਲਜ਼ (ਡੀਸੀ) ਦੇ ਕੋਚ ਸਨ ਅਤੇ ਦੋ ਮਹੀਨੇ ਪਹਿਲਾਂ ਹੀ ਵੱਖ ਹੋ ਗਏ ਸਨ।ਰਿਪੋਰਟ ਮੁਤਾਬਕ ਪੋਂਟਿੰਗ ਨੇ ਪੀਬੀਕੇਐਸ ਨਾਲ ਇਕ ਸਾਲ ਤੋਂ ਵੱਧ ਸਮੇਂ ਲਈ ਕਰਾਰ ਕੀਤਾ ਹੈ ਅਤੇ ਹੁਣ ਉਹ ਆਪਣੇ ਕੋਚਿੰਗ ਸਟਾਫ ਦੇ ਹੋਰ ਮੈਂਬਰਾਂ ਦੀ ਚੋਣ ਕਰੇਗਾ।

ਇਸ ਤੋਂ ਪਹਿਲਾਂ ਪੰਜਾਬ ਦੇ ਕੋਚਿੰਗ ਸਟਾਫ ਵਿੱਚ ਟ੍ਰੇਵਰ ਬੇਲਿਸ (ਮੁੱਖ ਕੋਚ), ਸੰਜੇ ਬੰਗੜ (ਕ੍ਰਿਕੇਟ ਵਿਕਾਸ ਦੇ ਮੁਖੀ), ਚਾਰਲ ਲੈਂਗਵੇਲਡ (ਫਾਸਟ ਗੇਂਦਬਾਜ਼ੀ ਕੋਚ) ਅਤੇ ਸੁਨੀਲ ਜੋਸ਼ੀ (ਸਪਿਨ ਗੇਂਦਬਾਜ਼ੀ ਕੋਚ) ਸ਼ਾਮਲ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.