ਤਾਜਾ ਖਬਰਾਂ
.
ਲੁਧਿਆਣਾ ਸੀਬੀਐਸਈ ਕਲੱਸਟਰ 18 ਨੌਰਥ ਇੰਡੀਆ ਖੋਖੋ ਟੂਰਨਾਮੈਂਟ ਜੋ ਕਿ ਈਸਟ ਵੁਡ ਸਕੂਲ ਮੁੱਲਾਪੁਰ ਵਿਖੇ ਕਰਵਾਇਆ ਗਿਆ! ਜਿਸ ਵਿੱਚ ਸ਼ਿਫਾਲੀ ਇੰਟਰਨੈਸ਼ਨਲ ਸਕੂਲ ਦੀ ਟੀਮ ਅੰਡਰ 19 ਦੇ ਮੁੰਡਿਆ ਨੇ ਹਿੱਸਾ ਲਿਆ। ਜਿਸ ਵਿੱਚ ਸ਼ਿਫਾਲੀ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ।ਫਾਈਨਲ ਮੈਚ ਸ਼ਿਫਾਲੀ ਇੰਟਰਨੈਸ਼ਨਲ ਸਕੂਲ (ਰਾਹੋਂ ਰੋਡ) ਅਤੇ ਸਤਿਆ ਭਾਰਤੀਯ ਸਕੂਲ (ਸ਼ੇਰਪੁਰਕਲਾਂ ) ਦੇ ਵਿਚ ਹੋਇਆ ਸੀ !ਇਹ ਮੈਚ ਬਹੁਤ ਹੀ ਰੋਮਾਂਚਕਾਰਕ ਰਿਹਾ ਅੰਤ ਵਿਚ ਸ਼ਿਫਾਲੀ ਦੇ ਖਿਡਾਰੀਆਂ ਨੇ ਸ਼ੇਰਪੁਰਕਲਾਂ ਦੀ ਟੀਮ ਨੂੰ ਧੂਲ ਚਟਾ ਦਿੱਤੀ। ਇੱਥੇ ਜ਼ਿਕਰਯੋਗ ਹੈ। ਕਿ ਇਸ ਖੋ ਖੋ ਦੀ ਟੀਮ ਦੇ ਵਿੱਚ ਖਿਡਾਰੀ (ਕਪਤਾਨ ) ਕਰਨਵੀਰ, ਪ੍ਰਭੂ ਸ਼ਰਮਾ ,ਰਿਤੇਸ਼, ਸਾਗਰ,ਗੁਰਵਿੰਦਰ,ਰਣਵੀਰ ,ਲਖਵੀਰ, ਜਤਿਨ, ਅੰਕਿਤ, ਰਸਿਕ, ਆਦਿਲ, ਦਿਵਿਆਂਸ਼ ਨੇ ਆਪਣਾ ਚੰਗਾ ਪ੍ਰਦਰਸ਼ਨ ਕਰਦੇ ਹੋਏ ਟੀਮ ਨੂੰ ਜ਼ਬਰਦਸਤ ਜਿੱਤ ਦਵਾਈ ਅਤੇ ਹੁਣ ਇਹ ਟੀਮ ਸੀਬੀਐਸਈ ਨੈਸ਼ਨਲ ਦੇ ਲਈ ਮਦ ਪ੍ਰਦੇਸ਼ ਜਾਵੇਗੀ ਤੇ ਇਸ ਖੁਸ਼ੀ ਦੇ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਰੋਜੀ ਜੈਨ,ਅਤੇ ਸਕੂਲ ਦੇ ਡਾਰੈਕਟਰ ਸ਼੍ਰੀਮਾਨ ਵਿਸ਼ਾਲ ਜੈਨ ਨੇ ਟੀਮ ਦੀ ਹੌਸਲਾ ਅਫਜਾਈ ਕਰਦੇ ਹੋਏ ਟੀਮ ਨੂੰ ਅੱਗੇ ਤੋਂ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਤੇ ਨੈਸ਼ਨਲ ਵਿੱਚੋਂ ਪੁਜੀਸ਼ਨ ਲੈ ਕੇ ਆਉਣ ਦੀ ਕਾਮਨਾਵਾਂ ਕੀਤੀਆਂ । ਇਸ ਦੇ ਨਾਲ ਹੀ ਖੋਖੋ ਕੋਚ ਗੁਰਦੀਪ ਸਿੰਘ ਨੂੰ ਉਨਾਂ ਦੀ ਮਿਹਨਤ ਤੇ ਪ੍ਰਸੰਸਾ ਕਰਦੇ ਹੋਏ ਸ਼ੁਭਕਾਮਨਾ ਦਿੱਤੀਆ।
Get all latest content delivered to your email a few times a month.