IMG-LOGO
ਹੋਮ ਮਨੋਰੰਜਨ: 🔷 ਕਰਨ ਔਜਲਾ ਦੇ ਹੱਕ 'ਚ ਆਏ ਪੰਜਾਬੀ ਗਾਇਕ ਬੱਬੂ...

🔷 ਕਰਨ ਔਜਲਾ ਦੇ ਹੱਕ 'ਚ ਆਏ ਪੰਜਾਬੀ ਗਾਇਕ ਬੱਬੂ ਮਾਨ, ਲਾਈਵ ਸ਼ੋਅ ਦੌਰਾਨ ਹੋਏ ਹਮਲੇ ਕੀਤੀ ਨਿੰਦਾ, ਕਿਹਾ- ਘਟਨਾ ਸ਼ਰਮਨਾਕ ਹੈ

Admin User - Sep 07, 2024 05:37 PM
IMG

.

ਜਲੰਧਰ- ਲੰਡਨ 'ਚ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦੇ ਸ਼ੋਅ ਦੌਰਾਨ ਉਨ੍ਹਾਂ 'ਤੇ ਜੁੱਤੀ ਸੁੱਟੀ ਗਈ ਜੋ ਉਨ੍ਹਾਂ ਦੇ ਮੂੰਹ 'ਤੇ ਲੱਗੀ। ਇਸ ਸਬੰਧੀ ਅੱਜ ਜਲੰਧਰ ਵਿਖੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵੱਡੇ ਗਾਇਕ ਬੱਬੂ ਮਾਨ ਨੇ ਉਕਤ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਬੱਬੂ ਮਾਨ ਨੂੰ ਇਸ ਹਮਲੇ ਨੂੰ ਸ਼ਰਮਨਾਕ ਘਟਨਾ ਦੱਸਿਆ ਹੈ, ਉਨ੍ਹਾਂ ਨੇ ਕਿਹਾ ਕਿ ਕਰਨ ਬਹੁਤ ਪਿਆਰਾ ਬੱਚਾ ਹੈ, ਕਰਨ ਮੇਰਾ ਛੋਟਾ ਭਰਾ ਹੈ ਅਤੇ ਪੰਜਾਬ ਦਾ ਨਵਾਂ ਕਲਾਕਾਰ ਹੈ। ਉਸ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ, ਉਸ ਨਾਲ ਜੋ ਹੋਇਆ ਉਹ ਬਹੁਤ ਗਲਤ ਹੈ। ਉਨ੍ਹਾਂ ਅੱਗੇ ਕਿਹਾ ਕਿ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਣ। ਅੰਤ 'ਚ ਕਿਸਾਨਾਂ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ ਹੈ, ਜ਼ਿੰਦਾਬਾਦ ਸੀ ਅਤੇ ਹਮੇਸ਼ਾ ਰਹੇਗੀ।

ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਯੂ.ਕੇ ਟੂਰ 'ਤੇ ਹਨ। ਲੰਡਨ 'ਚ ਉਨ੍ਹਾਂ ਦੇ ਕੰਸਰਟ ਦੌਰਾਨ ਕਿਸੇ ਨੇ ਉਨ੍ਹਾਂ 'ਤੇ ਜੁੱਤੀ ਸੁੱਟ ਦਿੱਤੀ। ਇਸ ਤੋਂ ਗੁੱਸੇ 'ਚ ਆ ਕੇ ਕਰਨ ਔਜਲਾ ਨੇ ਸਟੇਜ ਤੋਂ ਹੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜੁੱਤੀ ਸੁੱਟਣ ਵਾਲੇ ਵਿਅਕਤੀ ਨੂੰ ਸਟੇਜ 'ਤੇ ਆਉਣ ਦੀ ਚੁਣੌਤੀ ਵੀ ਦਿੱਤੀ। ਅੰਤ ਵਿੱਚ ਉਨ੍ਹਾਂ ਨੌਜਵਾਨਾਂ ਨੂੰ ਅਜਿਹਾ ਨਾ ਕਰਨ ਅਤੇ ਇੱਜ਼ਤ ਦੇਣ ਦੀ ਅਪੀਲ ਕੀਤੀ। ਕਰਨ ਔਜਲਾ ਨੇ ਸਟੇਜ ਤੋਂ ਸਭ ਤੋਂ ਪਹਿਲਾਂ ਗਾਲ੍ਹਾਂ ਕੱਢੀਆਂ ਅਤੇ ਕਿਹਾ- ਠਹਿਰੋ... ਇਹ ਕੌਣ ਸੀ, ਮੈਂ ਤੈਨੂੰ ਸਟੇਜ 'ਤੇ ਆਉਣ ਲਈ ਕਹਿ ਰਿਹਾ ਹਾਂ। ਤੂੰ ਅਜਿਹਾ ਕਿਉਂ ਕੀਤਾ? ਅਜਿਹਾ ਨਾ ਕਰੋ, ਸਾਰਿਆਂ ਨੂੰ ਇੱਜ਼ਤ ਦਿਓ।

 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.