ਤਾਜਾ ਖਬਰਾਂ
.
ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟ ਕੌਂਸਲ ਦੀਆਂ ਚਾਰ ਸੀਟਾਂ ਲਈ ਭਲਕੇ 74 ਵਿਭਾਗਾਂ ਦੇ ਵਿਦਿਆਰਥੀ ਆਪਣੀ ਵੋਟ ਪਾਉਣਗੇ। ਪੂਰੇ ਕੈਂਪਸ ਵਿੱਚ ਯੂਟੀ ਪੁਲਿਸ ਸਟਾਫ਼ ਸਮੇਤ 500 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ।
182 ਪੋਲਿੰਗ ਬੂਥਾਂ 'ਤੇ ਸਵੇਰੇ 9:30 ਵਜੇ ਵੋਟਿੰਗ ਸ਼ੁਰੂ ਹੋਵੇਗੀ। ਉਮੀਦਵਾਰਾਂ ਦੀ ਕਿਸਮਤ 306 ਬੈਲਟ ਬਾਕਸਾਂ ਵਿੱਚ ਬੰਦ ਹੋਵੇਗੀ ਅਤੇ ਸ਼ਾਮ ਤੱਕ ਨਤੀਜਾ ਐਲਾਨ ਦਿੱਤਾ ਜਾਵੇਗਾ। ਵਿਭਾਗ ਦੇ ਨੁਮਾਇੰਦਿਆਂ (DRs) ਦੀ ਚੋਣ ਵੀ ਕੌਂਸਲ ਚੋਣਾਂ ਦੇ ਨਾਲ ਹੀ ਕਰਵਾਈ ਜਾਵੇਗੀ। 40 ਤੋਂ ਵੱਧ ਡੀਆਰਜ਼ ਬਿਨਾਂ ਮੁਕਾਬਲਾ ਚੁਣੇ ਗਏ ਹਨ।
ਜਿਮਨੇਜ਼ੀਅਮ ਹਾਲ ਵਿੱਚ ਗਿਣਤੀ ਲਈ 100 ਦੇ ਕਰੀਬ ਅਧਿਆਪਕ ਤਾਇਨਾਤ ਕੀਤੇ ਜਾਣਗੇ। ਪੀਯੂ ਅਧਿਕਾਰੀਆਂ ਨੇ ਗਿਣਤੀ ਲਈ ਜਿਮਨੇਜ਼ੀਅਮ ਹਾਲ ਤੱਕ ਬੈਲਟ ਬਾਕਸਾਂ ਨੂੰ ਲਿਜਾਣ ਲਈ ਵਾਹਨ ਕਿਰਾਏ 'ਤੇ ਲਏ ਹਨ।
ਯੂਟੀ ਪੁਲਿਸ ਨੇ ਪੰਜਾਬ ਪੁਲਿਸ ਦੇ ਜਵਾਨਾਂ ਨਾਲ ਕੈਂਪਸ ਵਿੱਚ ਫਲੈਗ ਮਾਰਚ ਕੱਢਿਆ। ਇੱਕ ਪੁਲਿਸ ਅਧਿਕਾਰੀ ਨੇ ਕਿਹਾ, “ਕੈਂਪਸ ਵਿੱਚ ਕਿਸੇ ਵੀ ਕਿਸਮ ਦੀ ਸ਼ਰਾਰਤੀ ਜਾਂ ਸਮਾਜ ਵਿਰੋਧੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
Get all latest content delivered to your email a few times a month.