ਤਾਜਾ ਖਬਰਾਂ
.
ਕੈਨੇਡਾ ਵਿੱਚ ਪੰਜਾਬੀ ਗਾਇਕ ਅੰਮ੍ਰਿਤਪਾਲ ਸਿੰਘ ਢਿੱਲੋਂ ਉਰਫ਼ AP Dhillon ਦੇ ਘਰ ਹੋਈ ਗੋਲੀਬਾਰੀ ਨੂੰ ਲੈ ਕੇ ਉਨ੍ਹਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਜਿਸ ਵਿੱਚ ਉਸਨੇ ਕਿਹਾ- ਮੈਂ ਬਿਲਕੁੱਲ ਸੁਰੱਖਿਅਤ ਹਾਂ। ਏਪੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਏਪੀ ਢਿੱਲੋਂ ਦੇ ਵੈਨਕੂਵਰ ਸਥਿਤ ਘਰ ਦੇ ਬਾਹਰ ਵੀ ਭਾਰੀ ਗੋਲੀਬਾਰੀ ਹੋਈ। 1 ਸਤੰਬਰ ਨੂੰ ਵਾਪਰੀ ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਗੋਲੀਬਾਰੀ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਜੇਲ 'ਚ ਬੰਦ ਗੈਂਗਸਟਰ ਰੋਹਿਤ ਗੋਦਾਰਾ ਨੇ ਲਈ ਹੈ।
ਕੈਨੇਡਾ 'ਚ ਸਥਿਤ ਏ.ਪੀ. ਢਿੱਲੋਂ ਦੇ ਘਰ 'ਤੇ ਗੋਲੀਆਂ ਚਲਾਉਣ ਤੋਂ ਪਹਿਲਾਂ ਬਦਮਾਸ਼ਾਂ ਨੇ ਉਥੇ ਖੜ੍ਹੀ ਕਾਰ ਨੂੰ ਅੱਗ ਲਗਾ ਦਿੱਤੀ ਅਤੇ ਫਿਰ ਘਰ 'ਤੇ 14 ਰਾਉਂਡ ਫਾਇਰ ਕੀਤੇ ਅਤੇ ਪੂਰਾ ਮੈਗਜ਼ੀਨ ਖਾਲੀ ਕਰ ਦਿੱਤਾ ਹੈ ।
ਗਾਇਕ ਏਪੀ ਢਿੱਲੋਂ ਨੇ ਸੋਸ਼ਲ ਮੀਡੀਆ 'ਤੇ ਹਮਲੇ ਤੋਂ ਬਾਅਦ ਆਪਣੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਸੁਰੱਖਿਅਤ ਹਨ। ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ 'ਚ ਇਕ ਪੋਸਟ ਕੀਤੀ ਹੈ, ਜਿਸ 'ਤੇ ਲਿਖਿਆ ਹੈ- 'ਮੈਂ ਸੁਰੱਖਿਅਤ ਹਾਂ। ਮੇਰੇ ਲੋਕ ਸੁਰੱਖਿਅਤ ਹਨ। ਮੇਰੇ ਨਾਲ ਸੰਪਰਕ ਕਰਨ ਵਾਲੇ ਹਰ ਵਿਅਕਤੀ ਦਾ ਧੰਨਵਾਦ। ਤੁਹਾਡਾ ਸਮਰਥਨ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ। ਸਾਰਿਆਂ ਲਈ ਪਿਆਰ ਅਤੇ ਸ਼ਾਂਤੀ ।
Get all latest content delivered to your email a few times a month.