ਤਾਜਾ ਖਬਰਾਂ
.
ਪੈਰਿਸ ਪੈਰਾਲੰਪਿਕਸ 'ਚ ਭਾਰਤ ਦੀ ਝੋਲੀ ਦੂਜਾ ਸੋਨ ਤਮਗਾ ਪਿਆ ਹੈ। ਬੈਡਮਿੰਟਨ ਪੁਰਸ਼ ਸਿੰਗਲਜ਼ ਦੇ SL3 ਵਰਗ ਵਿੱਚ ਨਿਤੀਸ਼ ਕੁਮਾਰ ਨੇ ਫਾਈਨਲ ਜਿੱਤਿਆ। ਉਸ ਨੇ ਗ੍ਰੇਟ ਬ੍ਰਿਟੇਨ ਦੇ ਡੇਨੀਅਲ ਬੇਥਲ ਨੂੰ 21-14, 18-21, 23-21 ਨਾਲ ਹਰਾਇਆ। ਉਸ ਤੋਂ ਪਹਿਲਾਂ ਅੱਜ ਯੋਗੇਸ਼ ਕਥੁਨੀਆ ਨੇ ਡਿਸਕਸ ਥਰੋਅ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।ਭਾਰਤ ਨੇ ਪੈਰਾਲੰਪਿਕ 'ਚ ਹੁਣ ਤੱਕ 2 ਸੋਨ, 3 ਚਾਂਦੀ ਅਤੇ 4 ਕਾਂਸੀ ਦੇ ਤਗਮੇ ਜਿੱਤੇ ਹਨ। ਅੱਜ ਭਾਰਤ ਬੈਡਮਿੰਟਨ, ਐਥਲੈਟਿਕਸ, ਨਿਸ਼ਾਨੇਬਾਜ਼ੀ ਅਤੇ ਤੀਰਅੰਦਾਜ਼ੀ ਵਿੱਚ ਵੀ ਤਗਮੇ ਜਿੱਤ ਸਕਦਾ ਹੈ। ਪੈਰਾ ਬੈਡਮਿੰਟਨ ਮਿਕਸਡ SH-6 ਈਵੈਂਟ ਵਿੱਚ ਭਾਰਤ ਦੇ ਨਿਤਿਆ ਸ਼੍ਰੀ ਸਿਵਨ ਅਤੇ ਸ਼ਿਵਰਾਜਨ ਸੋਲਾਇਮਲਾਈ ਕਾਂਸੀ ਦੇ ਤਗਮੇ ਦੇ ਮੈਚ ਵਿੱਚ ਹਾਰ ਗਏ। ਉਨ੍ਹਾਂ ਨੂੰ ਇੰਡੋਨੇਸ਼ੀਆ ਦੀ ਸੁਭਾਨ ਅਤੇ ਮਰਲੀਨਾ ਨੇ 21-17, 21-12 ਨਾਲ ਹਰਾਇਆ। ਹੁਣ ਸਿੰਗਲਜ਼ ਵਿੱਚ ਨਿਤਿਆ ਸ੍ਰੀ ਸਿਵਾਨ ਕਾਂਸੀ ਦੇ ਤਗ਼ਮੇ ਦਾ ਮੁਕਾਬਲਾ ਇੰਡੋਨੇਸ਼ੀਆ ਦੀ ਰੀਨਾ ਮਰਲੀਨਾ ਨਾਲ ਖੇਡੇਗਾ।
Get all latest content delivered to your email a few times a month.