ਤਾਜਾ ਖਬਰਾਂ
.
ਪੈਰਿਸ ਪੈਰਾਲੰਪਿਕ 'ਚ ਪੈਰਾ ਨਿਸ਼ਾਨੇਬਾਜ਼ ਰੁਬੀਨਾ ਫਰਾਂਸਿਸ ਨੇ ਸ਼ਨੀਵਾਰ ਨੂੰ ਕਾਂਸੀ ਦਾ ਤਗਮਾ ਜਿੱਤਿਆ। ਉਸ ਨੇ ਇਹ ਤਗਮਾ ਔਰਤਾਂ ਦੀ 10 ਮੀਟਰ ਏਅਰ ਪਿਸਟਲ ਦੇ ਐਸਐਚ1 ਵਰਗ ਵਿੱਚ ਜਿੱਤਿਆ। ਰੁਬੀਨਾ ਨੇ ਫਾਈਨਲ ਵਿੱਚ 211.1 ਦਾ ਸਕੋਰ ਕੀਤਾ। ਪੈਰਿਸ ਪੈਰਾਲੰਪਿਕ 'ਚ ਭਾਰਤ ਨੇ ਹੁਣ ਤੱਕ 5 ਤਗਮੇ ਜਿੱਤੇ ਹਨ।
ਇਸ ਦੌਰਾਨ ਸੁਕਾਂਤ ਕਦਮ ਨੇ ਪੁਰਸ਼ ਸਿੰਗਲਜ਼ ਦੇ ਐਸਐਲ4 ਗਰੁੱਪ ਪਲੇਅ ਪੜਾਅ ਵਿੱਚ ਥਾਈਲੈਂਡ ਦੇ ਸਿਰੀਪੋਂਗ ਤਿਮਾਰੋਮ ਨੂੰ 25 ਮਿੰਟ ਵਿੱਚ 21-12, 21-12 ਨਾਲ ਹਰਾਇਆ। ਗਰੁੱਪ 'ਚ ਲਗਾਤਾਰ ਦੂਜੀ ਜਿੱਤ ਦੇ ਨਾਲ ਕਦਮ ਨੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਭਾਰਤ ਨੇ 4 ਮੈਡਲ ਜਿੱਤੇ ਸਨ। ਮਹਿਲਾ ਨਿਸ਼ਾਨੇਬਾਜ਼ੀ ਵਿੱਚ ਅਵਨੀ ਲੇਖਰਾ ਨੇ ਸੋਨ ਅਤੇ ਮੋਨਾ ਅਗਰਵਾਲ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਮਨੀਸ਼ ਨਰਵਾਲ ਨੇ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਸ਼ੂਟਿੰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਪ੍ਰੀਤੀ ਪਾਲ ਨੇ ਮਹਿਲਾਵਾਂ ਦੀ 100 ਮੀਟਰ ਟੀ-35 ਵਰਗ ਦੀ ਦੌੜ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।
Get all latest content delivered to your email a few times a month.