ਤਾਜਾ ਖਬਰਾਂ
ਚੰਡੀਗੜ੍ਹ: 2016 ਦੇ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਰਮਨਜੀਤ ਸਿੰਘ ਰੋਮੀ ਨੂੰ ਹਾਂਗਕਾਂਗ ਤੋਂ ਅੱਜ ਭਾਰਤ ਲਿਆਂਦਾ ਜਾ ਰਿਹਾ ਹੈ। ਸ਼ਾਮ 4 ਵਜੇ ਦਿੱਲੀ ਏਅਰਪੋਰਟ 'ਤੇ ਪੁਲਿਸ ਨਾਲ ਰੋਮੀ ਲੈਂਡ ਕਰੇਗਾ।
ਜ਼ਿਕਰਯੋਗ ਹੈ ਕਿ ਗੈਂਗਸਟਰ ਰੋਮੀ ਨੂੰ ਹਾਂਗਕਾਂਗ ਵਿਚ ਗ੍ਰਿਫ਼ਤਾਰ ਕਰ ਲਿਆ ਸੀ। ਹੁਣ ਹਵਾਲਗੀ ਮਗਰੋਂ ਪੰਜਾਬ ਪੁਲਿਸ ਹਾਂਗਕਾਂਗ ਤੋਂ ਭਾਰਤ ਲਿਆ ਰਹੀ ਹੈ। ਭਾਰਤ ਨੇ ਪਹਿਲਾਂ ਹੀ ਰੋਮੀ ਲਈ ‘ਰੈਡ ਕਾਰਨਰ’ ਨੋਟਿਸ ਜਾਰੀ ਕੀਤਾ ਹੋਇਆ ਸੀ। ਦੱਸ ਦੇਈਏ ਕਿ ਪੰਜਾਬ ਦੇ ਵੱਖ-ਜ਼ਿਲ੍ਹਿਆਂ ਵਿੱਚ ਗੈਂਗਸਟਰ ਰੋਮੀ ਦੇ ਖ਼ਿਲਾਫ਼ ਕਤਲ, ਅਗਵਾ ਤੇ ਜਬਰੀ ਵਸੂਲੀ ਦੇ ਕਈ ਕੇਸ ਕੇਸ ਦਰਜ ਹਨ।ਗੈਂਗਸਟਰ ਰੋਮੀ ’ਤੇ ਦੋਸ਼ ਹੈ ਕਿ ਉਸ ਨੇ ਨਾਭਾ ਜੇਲ੍ਹ ’ਚੋਂ ਭੱਜਣ ਵਾਲਿਆਂ ਨੂੰ ਪੈਸਾ ਮੁਹੱਈਆ ਕਰਵਾਇਆ ਸੀ। ਉਹ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਦਾ ਕਰੀਬੀ ਹੈ। 27 ਨਵੰਬਰ, 2016 ਨੂੰ ਪਟਿਆਲਾ ਦੀ ਨਾਭਾ ਜੇਲ੍ਹ ਵਿੱਚੋਂ ਛੇ ਕੈਦੀ ਫਰਾਰ ਹੋ ਗਏ ਸਨ। ਇਨ੍ਹਾਂ 'ਚ ਦੋ ਅੱਤਵਾਦੀ ਅਤੇ ਚਾਰ ਬਦਨਾਮ ਗੈਂਗਸਟਰ ਸ਼ਾਮਲ ਸਨ। ਜੇਲ੍ਹ ਬ੍ਰੇਕ 'ਚ ਫਰਾਰ ਹੋਏ ਗਰਮਖਿਆਲੀ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਨੂੰ ਪੁਲਿਸ ਨੇ ਕੁਝ ਘੰਟਿਆਂ ਬਾਅਦ ਗ੍ਰਿਫਤਾਰ ਕਰ ਲਿਆ ਪਰ ਇੱਕ ਹੋਰ ਅੱਤਵਾਦੀ ਕਸ਼ਮੀਰ ਸਿੰਘ ਫਰਾਰ ਹੋ ਗਿਆ ਸੀ। ਜਦਕਿ ਇਸ ਮਾਮਲੇ 'ਚ ਸ਼ਾਮਲ ਮੁੱਖ ਦੋਸ਼ੀ ਗੈਂਗਸਟਰ ਵਿੱਕੀ ਗੌਂਡਰ ਨੂੰ ਪੁਲਿਸ ਨੇ ਐਨਕਾਊਂਟਰ 'ਚ ਮਾਰ ਦਿੱਤਾ ਹੈ।
Get all latest content delivered to your email a few times a month.