ਤਾਜਾ ਖਬਰਾਂ
ਕੇਰਲ ਦੇ ਵਾਇਨਾਡ 'ਚ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ 313 ਤੱਕ ਪਹੁੰਚ ਗਈ ਹੈ, 130 ਲੋਕ ਅਜੇ ਵੀ ਹਸਪਤਾਲ ਵਿੱਚ ਹਨ, ਜਦੋਂ ਕਿ ਹਾਦਸੇ ਦੇ ਚਾਰ ਦਿਨ ਬਾਅਦ ਵੀ 206 ਲੋਕ ਲਾਪਤਾ ਹਨ। ਮੌਸਮ ਵਿਭਾਗ ਨੇ ਅੱਜ (2 ਅਗਸਤ) ਨੂੰ ਇੱਥੇ ਮੀਂਹ ਦਾ ਆਰੇੰਜ ਅਲਰਟ ਜਾਰੀ ਕੀਤਾ ਹੈ।
ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਵੀ ਵੀਰਵਾਰ ਦੇਰ ਰਾਤ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ- ਅਸੀਂ ਇਸ ਔਖੇ ਸਮੇਂ ਵਿੱਚ ਭਾਰਤ ਦੇ ਨਾਲ ਹਾਂ। ਅਸੀਂ ਬਚਾਅ ਵਿੱਚ ਸ਼ਾਮਲ ਲੋਕਾਂ ਦੀ ਸ਼ਲਾਘਾ ਕਰਦੇ ਹਾਂ। ਦੂਜੇ ਪਾਸੇ ਵੀਰਵਾਰ ਨੂੰ ਵਾਇਨਾਡ ਪਹੁੰਚੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵੀ ਅੱਜ ਇੱਥੇ ਪੀੜਤਾਂ ਨੂੰ ਮਿਲਣਗੇ।
ਦੱਸਣ ਯੋਗ ਹੈ ਕਿ 29-30 ਜੁਲਾਈ ਦੀ ਦਰਮਿਆਨੀ ਰਾਤ ਨੂੰ ਮੁੰਡਕਾਈ, ਚੂਰਾਮਾਲਾ, ਅੱਟਾਮਾਲਾ ਅਤੇ ਨੂਲਪੁਝਾ ਪਿੰਡਾਂ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ। ਘਰ, ਪੁਲ, ਸੜਕਾਂ ਅਤੇ ਵਾਹਨ ਵਹਿ ਗਏ। ਫੌਜ ਦੇ ਜਨਰਲ ਕਮਾਂਡਿੰਗ ਅਫਸਰ ਮੇਜਰ ਜਨਰਲ ਵੀਟੀ ਮੈਥਿਊ ਨੇ ਦੱਸਿਆ ਕਿ ਬਚਾਅ ਕਾਰਜ ਪੂਰਾ ਹੋ ਗਿਆ ਹੈ। ਹੁਣ ਸਿਰਫ਼ ਲਾਸ਼ਾਂ ਦੀ ਭਾਲ ਦਾ ਕੰਮ ਕੀਤਾ ਜਾ ਰਿਹਾ ਹੈ।
Get all latest content delivered to your email a few times a month.