ਤਾਜਾ ਖਬਰਾਂ
.
ਫਾਜ਼ਿਲਕਾ: ਪੰਜਾਬ ਦੇ ਫਾਜ਼ਿਲਕਾ ਦੇ ਮਲੋਟ ਚੌਕ 'ਤੇ ਇਕ ਪੁਲਸ ਬੱਸ ਨੇ ਖੜ੍ਹੀ ਕਾਰ ਨੂੰ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪੁਲਸ ਮੁਲਾਜ਼ਮਾਂ ਦੀ ਬੱਸ ਆ ਰਹੀ ਸੀ ਕਿ ਰਸਤੇ 'ਚ ਖੜ੍ਹੀ ਇਕ ਕਾਰ ਨਾਲ ਟਕਰਾ ਗਈ। ਹਾਲਾਂਕਿ ਇਸ ਦੌਰਾਨ ਪੁਲੀਸ ਦੀ ਬੱਸ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਕਾਰ ਦਾ ਕਾਫੀ ਨੁਕਸਾਨ ਹੋਇਆ। ਜਿਸ ਕਾਰਨ ਕਾਰ ਸਵਾਰ ਲੋਕਾਂ ਨੇ ਹੰਗਾਮਾ ਕਰ ਦਿੱਤਾ। ਉਨ੍ਹਾਂ ਇਸ ਨੂੰ ਪੁਲੀਸ ਮੁਲਾਜ਼ਮਾਂ ਦੀ ਗਲਤੀ ਦੱਸਦਿਆਂ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ।
ਜਾਣਕਾਰੀ ਦਿੰਦੇ ਹੋਏ ਸ਼ਿਵਾ ਗਰਗ ਅਤੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਕਾਰ ਮਲੋਟ ਚੌਕ 'ਚ ਫਲਾਈਓਵਰ ਦੇ ਹੇਠਾਂ ਚਾਹ ਦੇ ਖੋਖੇ ਕੋਲ ਪਾਰਕ ਕਰਕੇ ਚਾਹ ਪੀ ਰਹੇ ਸਨ ਕਿ ਤੇਜ਼ ਰਫਤਾਰ 'ਚ ਪੁਲਸ ਮੁਲਾਜ਼ਮਾਂ ਦੀ ਬੱਸ ਨੇ ਪਿੱਛੇ ਤੋਂ ਆ ਕੇ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਕਾਰ ਦਾ ਕਾਫੀ ਨੁਕਸਾਨ ਹੋਇਆ ਹੈ। ਹਾਲਾਂਕਿ ਕਾਰ 'ਚ ਸਵਾਰ ਲੋਕਾਂ ਨੇ ਪੁਲਸ ਮੁਲਾਜ਼ਮਾਂ ਨੂੰ ਰੋਕ ਲਿਆ ਅਤੇ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਕਾਰ ਸੜਕ 'ਤੇ ਨਹੀਂ ਸਗੋਂ ਸਾਈਡ 'ਤੇ ਖੜ੍ਹੀ ਸੀ ਅਤੇ ਪੁਲਸ ਦੀ ਲਾਪ੍ਰਵਾਹੀ ਕਾਰਨ ਬੱਸ ਕਾਰ ਨਾਲ ਟਕਰਾ ਗਈ।
ਉਧਰ ਬੱਸ ਵਿੱਚ ਸਵਾਰ ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਐਮਰਜੈਂਸੀ ਡਿਊਟੀ ’ਤੇ ਜਾ ਰਹੇ ਸਨ ਕਿ ਮਲੋਟ ਚੌਕ ਵਿੱਚ ਸੜਕ ਦੇ ਵਿਚਕਾਰ ਇੱਕ ਕਾਰ ਖੜ੍ਹੀ ਸੀ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਫਿਲਹਾਲ ਉਹ ਕਾਰ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਗੱਲ ਕਰ ਰਹੇ ਹਨ।
Get all latest content delivered to your email a few times a month.