ਤਾਜਾ ਖਬਰਾਂ
.
ਚੰਡੀਗੜ੍ਹ: ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-2 ਦੇ ਰਾਮ ਦਰਬਾਰ ਵਿੱਚ ਇੱਕ ਕਰੌਕਰੀ ਸਟੋਰ ਵਿੱਚ ਭਿਆਨਕਅੱਗ ਲੱਗ ਗਈ। ਜਿਸ ਕਰੌਕਰੀ ਸਟੋਰ 'ਚ ਅੱਗ ਲੱਗੀ ਉਸ ਦਾ ਨਾਂ ਭਗਵਤੀ ਕਰੌਕਰੀ ਸਟੋਰ ਦੱਸਿਆ ਜਾ ਰਿਹਾ ਹੈ। ਇਹ ਇੰਡਸਟਰੀਅਲ ਏਰੀਆ ਫੇਜ਼-2 ਦਾ ਪਲਾਟ ਨੰਬਰ 401 ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਅੱਗ 'ਤੇ ਕਾਬੂ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਮੁਤਾਬਕ ਅੱਗ ਲੱਗਣ ਕਾਰਨ ਅੰਦਰ ਰੱਖਿਆ ਕਾਫੀ ਸਾਰਾ ਕਰੌਕਰੀ ਸਮਾਨ ਸੜ ਗਿਆ ਹੈ।
Get all latest content delivered to your email a few times a month.