IMG-LOGO
ਹੋਮ ਰਾਸ਼ਟਰੀ: ਮਹਾਰਾਸ਼ਟਰ# ਨਵੀਂ ਮੁੰਬਈ 'ਚ ਡਿੱਗੀ ਤਿੰਨ ਮੰਜ਼ਿਲਾ ਇਮਾਰਤ, ਕਈ ਲੋਕਾਂ...

ਮਹਾਰਾਸ਼ਟਰ# ਨਵੀਂ ਮੁੰਬਈ 'ਚ ਡਿੱਗੀ ਤਿੰਨ ਮੰਜ਼ਿਲਾ ਇਮਾਰਤ, ਕਈ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ, ਬਚਾਅ ਕਾਰਜ ਜਾਰੀ

Admin User - Jul 27, 2024 10:25 AM
IMG

.

ਮਹਾਰਾਸ਼ਟਰ: ਮਹਾਰਾਸ਼ਟਰ ਦੇ ਨਵੀਂ ਮੁੰਬਈ 'ਚ ਸ਼ਨੀਵਾਰ ਸਵੇਰੇ ਤੜਕਸਾਰ ਭਾਰੀ ਮੀਂਹ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਸ਼ਾਹਬਾਜ਼ ਪਿੰਡ ਵਿੱਚ ਇੱਕ ਤਿੰਨ ਮੰਜ਼ਿਲਾ ਇਮਾਰਤ ਅਚਾਨਕ ਢਹਿ ਢੇਰੀ ਹੋ ਗਈ। ਇਸ ਘਟਨਾ ਤੋਂ ਬਾਅਦ ਇਮਾਰਤ ਦੇ ਮਲਬੇ ਹੇਠ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਪੁਲਿਸ, ਫਾਇਰ ਵਿਭਾਗ ਅਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ, ਫਿਲਹਾਲ ਲੋਕਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ। ਨਵੀਂ ਮੁੰਬਈ ਨਗਰ ਨਿਗਮ ਦੇ ਕਮਿਸ਼ਨਰ ਕੈਲਾਸ਼ ਸ਼ਿੰਦੇ ਨੇ ਦੱਸਿਆ ਕਿ ਇਮਾਰਤ ਸਵੇਰੇ 5 ਵਜੇ ਦੇ ਕਰੀਬ ਡਿੱਗ ਗਈ। ਇਹ ਇੱਕ G+3 ਇਮਾਰਤ ਹੈ। ਰਾਹਤ ਕਾਰਜਾਂ ਦੌਰਾਨ ਦੋ ਲੋਕਾਂ ਨੂੰ ਬਚਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਹੋਰ ਲੋਕ ਫਸੇ ਹੋਏ ਹਨ। ਐਨਡੀਆਰਐਫ ਦੀ ਟੀਮ ਦਾ ਬਚਾਅ ਕਾਰਜ ਜਾਰੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.