ਤਾਜਾ ਖਬਰਾਂ
.
ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਸ਼ਨੀਵਾਰ (7 ਸਤੰਬਰ) ਨੂੰ ਸਾਬਕਾ ਸਿਖਿਆਰਥੀ ਆਈਏਐਸ ਅਧਿਕਾਰੀ ਪੂਜਾ ਖੇਡਕਰ ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾ ਤੋਂ ਤੁਰੰਤ ਪ੍ਰਭਾਵ ਤੋਂ ਮੁਕਤ ਕਰ ਦਿੱਤਾ ਹੈ। ਇਹ ਕਾਰਵਾਈ ਆਈਏਐਸ (ਪ੍ਰੋਬੇਸ਼ਨਰੀ) ਨਿਯਮ, 1954 ਦੇ ਨਿਯਮ 12 ਦੇ ਤਹਿਤ ਕੀਤੀ ਗਈ ਹੈ।
ਦੱਸ ਦੇਈਏ ਕਿ ਪੂਜਾ 2023 ਬੈਚ ਦੀ ਆਈਏਐਸ ਟਰੇਨੀ ਸੀ। ਉਸਨੇ CSE-2022 ਵਿੱਚ 841ਵਾਂ ਰੈਂਕ ਪ੍ਰਾਪਤ ਕੀਤਾ। ਉਹ ਜੂਨ 2024 ਤੋਂ ਸਿਖਲਾਈ ਲੈ ਰਹੀ ਸੀ। ਉਸ 'ਤੇ ਰਿਜ਼ਰਵੇਸ਼ਨ ਦਾ ਲਾਭ ਲੈਣ ਲਈ ਸਿਵਲ ਸਰਵਿਸਿਜ਼ ਪ੍ਰੀਖਿਆ 2022 'ਚ ਆਪਣੇ ਬਾਰੇ ਗਲਤ ਜਾਣਕਾਰੀ ਦੇਣ ਦਾ ਦੋਸ਼ ਹੈ।
ਯੂਪੀਐਸਸੀ ਨੇ ਆਪਣੀ ਜਾਂਚ ਵਿੱਚ ਪੂਜਾ ਨੂੰ ਦੋਸ਼ੀ ਪਾਇਆ ਸੀ। ਇਸ ਤੋਂ ਬਾਅਦ 31 ਜੁਲਾਈ ਨੂੰ ਪੂਜਾ ਦੀ ਚੋਣ ਰੱਦ ਕਰ ਦਿੱਤੀ ਗਈ। ਪੂਜਾ 'ਤੇ ਆਪਣੀ ਉਮਰ ਬਦਲਣ, ਮਾਤਾ-ਪਿਤਾ ਬਾਰੇ ਗਲਤ ਜਾਣਕਾਰੀ ਦੇਣ ਅਤੇ ਪਛਾਣ ਬਦਲ ਕੇ ਨਿਰਧਾਰਤ ਸੀਮਾ ਤੋਂ ਵੱਧ ਵਾਰ ਸਿਵਲ ਸੇਵਾਵਾਂ ਪ੍ਰੀਖਿਆ ਦੇਣ ਦਾ ਦੋਸ਼ ਸੀ। ਚੋਣ ਰੱਦ ਹੋਣ ਤੋਂ ਬਾਅਦ ਪੂਜਾ ਨੇ ਆਪਣਾ ਅਹੁਦਾ ਗੁਆ ਦਿੱਤਾ ਸੀ। ਉਸ ਨੂੰ ਭਵਿੱਖ ਵਿੱਚ ਕਿਸੇ ਵੀ UPSC ਪ੍ਰੀਖਿਆ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ ਹੈ।
Get all latest content delivered to your email a few times a month.